ਨਵੀਂ ਦਿੱਲੀ, 26 ਸਤੰਬਰ, ਦੇਸ਼ ਕਲਿੱਕ ਬਿਓਰੋ :
ਕੇਂਦਰ ਸਰਕਾਰ ਵੱਲੋਂ ਝੂਠੀਆਂ ਖਬਰਾਂ ਚਲਾਉਣ ਵਾਲੇ 10 ਯੂਟਿਊਬ ਚੈਨਲ ਅਤੇ 45 ਵੀਡੀਓ ਉਤੇ ਰੋਕ ਲਗਾ ਦਿੱਤੀ ਹੈ। ਸੂਚਨਾ ਤੇ ਪ੍ਰਸਾਰਣ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਇਨ੍ਹਾਂ ਵੀਡੀਓ ਵਿੱਚ ਧਾਰਮਿਕ ਨਫਰਤ ਪੈਦਾ ਕਰਨ ਵਾਲੇ ਅਤੇ ਦੇਸ਼ ਵਿੱਚ ਜਨਤਕ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ ਸਨ। ਸਰਕਾਰ ਨੇ ਕਿਹਾ ਕਿ ਖੁਫੀਆ ਏਜੰਸੀਆਂ ਦੀ ਇਨਪੁਟ ਦੇ ਆਧਾਰ ਉਤੇ ਵੀਡੀਓ ਨੂੰ ਬਲੌਕ ਕਰ ਦਿੱਤਾ ਗਿਆ ਹੈ। ਇਨ੍ਹਾਂ ਵੀਡੀਓ ਨੂੰ ਦੇਖ ਜਾਣ ਦੀ ਗਿਣਤੀ 1.3 ਕਰੋੜ ਤੋਂ ਜ਼ਿਆਦਾ ਸੀ।
ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਕਿਹਾ ਕਿ ਸੂਚਨਾ ਪ੍ਰਸਾਰਣ ਵਿਭਾਗ ਨੇ 10 ਯੂਟਿਊਬ ਚੈਨਲਾਂ ਨੂੰ ਝੂਠੀਆਂ ਖਬਰਾਂ ਰਾਹੀਂ ਮਿੱਤਰ ਦੇਸ਼ਾਂ ਨਾਲ ਸਬੰਧਾਂ ਨੂੰ ਖਰਾਬ ਕਰਨ ਦਾ ਯਤਨ ਕਰਨ ਲਈ ਰੋਕ ਲਗਾ ਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਹਿੱਛ ਵਿੱਚ ਪਹਿਲਾਂ ਵੀ ਕੀਤਾ ਹੈ, ਅੱਗੇ ਵੀ ਕਰਾਂਗੇ।