ਲਖਨਊ, 26 ਸਤੰਬਰ,ਦੇਸ਼ ਕਲਿੱਕ ਬਿਓਰੋ
ਲਖਨਊ ਦੇ ਇਟੌਂਜਾ ਪੁਲਿਸ ਸਰਕਲ ਦੇ ਅਧੀਨ ਅੱਜ ਸਵੇਰੇ ਕਰੀਬ 46 ਲੋਕਾਂ ਨਾਲ ਭਰੀ ਟਰੈਕਟਰ ਟਰਾਲੀ ਇੱਕ ਛੱਪੜ ਵਿੱਚ ਪਲਟ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਸਾਰੇ ਯਾਤਰੀ ਨਵਰਾਤਰਿਆਂ ਦੇ ਪਹਿਲੇ ਦਿਨ ਪੂਜਾ ਕਰਨ ਲਈ ਬਖਸ਼ੀ ਕਾ ਤਾਲਾਬ ਇਲਾਕੇ ਦੇ ਚੰਦਰਿਕਾ ਦੇਵੀ ਮੰਦਰ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।
ਪੁਲਿਸ ਮੁਤਾਬਕ ਟਰੈਕਟਰ ਟਰਾਲੀ 'ਤੇ ਕੁੱਲ 46 ਲੋਕ ਸਵਾਰ ਸਨ, ਜਿਨ੍ਹਾਂ 'ਚ 9 ਦੀ ਇਸ ਹਾਦਸੇ 'ਚ ਮੌਤ ਹੋ ਗਈ। 12 ਤੋਂ ਵੱਧ ਜ਼ਖ਼ਮੀਆਂ ਨੂੰ ਇਟੌਂਜਾ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਵਿੱਚ ਦਾਖ਼ਲ ਕਰਵਾਇਆ ਗਿਆ ਹੈ।