ਨਵੀਂ ਦਿੱਲੀ,22 ਸਤੰਬਰ,ਦੇਸ਼ ਕਲਿਕ ਬਿਊਰੋ:
ਆਰਐਸਐਸ ਮੁਖੀ ਮੋਹਨ ਭਾਗਵਤ ਨੇ ਅੱਜ ਦਿੱਲੀ ਵਿੱਚ ਆਲ ਇੰਡੀਆ ਇਮਾਮ ਸੰਗਠਨ ਦੇ ਮੁੱਖ ਇਮਾਮ ਡਾਕਟਰ ਉਮਰ ਅਹਿਮਦ ਇਲਿਆਸੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਭਾਗਵਤ ਨਾਲ ਸਾਬਕਾ ਮੁੱਖ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਅਤੇ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ ਸਮੇਤ ਮੁਸਲਿਮ ਬੁੱਧੀਜੀਵੀਆਂ ਦੇ ਇੱਕ ਸਮੂਹ ਨੇ ਮੁਲਾਕਾਤ ਕੀਤੀ ਸੀ।ਸੰਘ ਮੁਖੀ ਭਾਗਵਤ ਮੁੱਖ ਇਮਾਮ ਇਲਿਆਸੀ ਨੂੰ ਮਿਲਣ ਲਈ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਮਸਜਿਦ ਸਥਿਤ ਉਨ੍ਹਾਂ ਦੇ ਦਫ਼ਤਰ ਪਹੁੰਚੇ। ਆਰਐਸਐਸ ਨੇ ਹਾਲ ਹੀ ਵਿੱਚ ਮੁਸਲਮਾਨਾਂ ਨਾਲ ਸੰਪਰਕ ਵਧਾ ਦਿੱਤਾ ਹੈ ਅਤੇ ਭਾਗਵਤ ਨੇ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ।ਇਹ ਮੀਟਿੰਗ ਆਰਐਸਐਸ ਦੇ ਦੂਜੇ ਭਾਈਚਾਰਿਆਂ ਅਤੇ ਧਰਮਾਂ ਦੇ ਪ੍ਰਤੀਨਿਧਾਂ ਨੂੰ ਮਿਲਣ ਦੇ ਪ੍ਰੋਗਰਾਮ ਦਾ ਹਿੱਸਾ ਹੈ।