ਨੋਇਡਾ,20 ਸਤੰਬਰ,ਦੇਸ਼ ਕਲਿਕ ਬਿਊਰੋ:
ਨੋਇਡਾ ਦੇ ਸੈਕਟਰ 21 ਵਿੱਚ ਇੱਕ ਨਿਰਮਾਣ ਅਧੀਨ ਕੰਧ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਮਜ਼ਦੂਰਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ ਹੈ। ਜਾਣਕਾਰੀ ਮੁਤਾਬਕ ਜਲਵਾਯੂ ਵਿਹਾਰ 'ਚ ਬਾਊਂਡਰੀ ਵਾਲ ਦੇ ਨਾਲੇ ਦੀ ਮੁਰੰਮਤ ਦੌਰਾਨ ਕਰੀਬ 200 ਮੀਟਰ ਦੀਵਾਰ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਉੱਥੇ ਕੁੱਲ 12 ਮਜ਼ਦੂਰ ਕੰਮ ਕਰ ਰਹੇ ਸਨ। ਸਥਾਨਕ ਲੋਕਾਂ ਦੀ ਸੂਚਨਾ 'ਤੇ ਪੁਲਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ।5 ਜੇਸੀਬੀ ਮਸ਼ੀਨਾਂ ਮਲਬਾ ਹਟਾਉਣ ਵਿੱਚ ਲੱਗੀਆਂ ਹੋਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇੱਥੇ ਡਰੇਨ ਬਣਾਉਣ ਦਾ ਕੰਮ ਚੱਲ ਰਿਹਾ ਸੀ। ਡੀਐਮ ਨੇ ਦੱਸਿਆ ਕਿ ਨੋਇਡਾ ਅਥਾਰਟੀ ਨੇ ਇੱਥੇ ਡਰੇਨੇਜ ਦੀ ਮੁਰੰਮਤ ਦਾ ਠੇਕਾ ਦਿੱਤਾ ਸੀ।ਉਨ੍ਹਾਂ ਦੱਸਿਆ ਕਿ ਜਦੋਂ ਮਜ਼ਦੂਰ ਇੱਟਾਂ ਕੱਢ ਰਹੇ ਸਨ ਤਾਂ ਕੰਧ ਡਿੱਗ ਗਈ।