ਮੁੰਬਈ, 14 ਸਤੰਬਰ, ਦੇਸ਼ ਕਲਿੱਕ ਬਿਓਰੋ :
ਈਡੀ ਵੱਲੋਂ ਮੁੰਬਈ ਵਿੱਚ ਅਲੱਗ ਅਲੱਗ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ 91.5 ਕਿਲੋਗ੍ਰਾਮ ਸੋਨਾ ਅਤੇ 152 ਕਿਲੋਗ੍ਰਾਮ ਚਾਂਦੀ ਜ਼ਬਤ ਕੀਤਾ ਗਿਆ। ਮੈਸਰਜ਼ ਰੱਖਿਆ ਬੁਲਿਆਨ ਦੇ ਪਰਿਸਰ ਤੋਂ 188 ਕਿਲੋਗ੍ਰਾਮ ਚਾਂਦੀ ਵੀ ਜ਼ਬਤ ਕੀਤੀ ਗਈ ਹੈ। ਜ਼ਬਤ ਸਾਮਾਨ ਦੀ ਕੁਲ ਕੀਮਤ 47.76 ਕਰੋੜ ਰੁਪਏ ਦੇ ਬਰਾਬਰ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਨੇ ਮੇਸਰਜ਼ ਪਾਰੇਖ ਐਲੂਮੀਨੇਕਸ ਲਿਮਿਟਡ ਖਿਲਾਫ ਮਨੀ ਲਾਂਰਡਿੰਗ ਦਾ ਮਾਮਲਾ ਦਰਜ ਕੀਤਾ ਸੀ। ਕੰਪਨੀ ਉਤੇ ਬੈਂਕਾਂ ਨੂੰ ਧੋਖਾ ਦੇ ਕੇ 2296.58 ਕਰੋੜ ਦਾ ਕਰਜ ਲੈਣ ਦਾ ਦੋਸ਼ ਹੈ।