ਨਵੀਂ ਦਿੱਲੀ,13 ਸਤੰਬਰ,ਦੇਸ਼ ਕਲਿਕ ਬਿਊਰੋ:
ਮੁਕੁਲ ਰੋਹਤਗੀ ਨੂੰ ਦੇਸ਼ ਦਾ 14ਵਾਂ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ 1 ਅਕਤੂਬਰ ਤੋਂ ਆਪਣਾ ਕਾਰਜਕਾਲ ਸ਼ੁਰੂ ਕਰਨਗੇ। ਰੋਹਤਗੀ ਕੇਕੇ ਵੇਣੂਗੋਪਾਲ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋ ਰਿਹਾ ਹੈ। ਰੋਹਤਗੀ ਨੂੰ ਇਸ ਤੋਂ ਪਹਿਲਾਂ ਜੂਨ 2014 ਵਿੱਚ ਵੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਜੂਨ 2017 ਤੱਕ ਸੇਵਾ ਕੀਤੀ ਸੀ। ਵੇਣੂਗੋਪਾਲ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਨੂੰ ਸੰਕੇਤ ਦਿੱਤਾ ਸੀ ਕਿ ਉਹ 30 ਸਤੰਬਰ ਤੋਂ ਬਾਅਦ ਅਹੁਦੇ ‘ਤੇ ਨਹੀਂ ਰਹਿਣਗੇ। ਇਸ ਸਾਲ ਜੂਨ ਦੇ ਅੰਤ ਵਿੱਚ, ਏ.ਜੀ. ਵੇਣੂਗੋਪਾਲ ਦਾ ਕਾਰਜਕਾਲ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ।ਇਸ ਐਕਸਟੈਂਸ਼ਨ ਦੀ ਮਿਆਦ 30 ਸਤੰਬਰ ਨੂੰ ਖਤਮ ਹੋਣ ਵਾਲੀ ਹੈ।ਜ਼ਿਕਰਯੋਗ ਹੈ ਕਿ ਅਟਾਰਨੀ ਜਨਰਲ ਦੇਸ਼ ਦਾ ਚੋਟੀ ਦਾ ਕਾਨੂੰਨ ਅਧਿਕਾਰੀ ਅਤੇ ਕੇਂਦਰ ਸਰਕਾਰ ਦਾ ਮੁੱਖ ਕਾਨੂੰਨੀ ਸਲਾਹਕਾਰ ਹੁੰਦਾ ਹੈ। ਜੋ ਸੁਪਰੀਮ ਕੋਰਟ ਵਿੱਚ ਅਹਿਮ ਮਾਮਲਿਆਂ ਵਿੱਚ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਦੇ ਹਨ। ਅਟਾਰਨੀ ਜਨਰਲ ਸਰਕਾਰ ਦਾ ਪਹਿਲਾ ਕਾਨੂੰਨ ਅਧਿਕਾਰੀ ਹੁੰਦਾ ਹੈ।