ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਾਡੀ ਚੜਤ ਦੇਖ ਕੇ ਬੁਖਲਾ ਗਈ
ਗਾਂਧੀਨਗਰ, 12 ਸਤੰਬਰ, ਦੇਸ਼ ਕਲਿਕ ਬਿਊਰੋ :
ਪੁਲਸ ਨੇ ਐਤਵਾਰ ਨੂੰ ਗੁਜਰਾਤ 'ਚ ਆਮ ਆਦਮੀ ਪਾਰਟੀ ਦੇ ਦਫਤਰ 'ਤੇ ਛਾਪਾ ਮਾਰਿਆ। ਇਸ ਗੱਲ ਦਾ ਦਾਅਵਾ 'ਆਪ' ਨੇਤਾ ਇਸੂਦਨ ਗਾਧਵੀ ਨੇ ਆਪਣੇ ਟਵੀਟ 'ਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੋ ਘੰਟੇ ਤੱਕ ਦਫ਼ਤਰ ਦੀ ਤਲਾਸ਼ੀ ਲਈ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।ਜਾਂਦੇ ਜਾਂਦੇ ਪੁਲਿਸ ਨੇ ਇਹ ਵੀ ਕਿਹਾ ਕਿ ਅਸੀਂ ਫਿਰ ਆਵਾਂਗੇ।ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਵੱਲੋਂ ਸਾਨੂੰ ਮਿਲ ਰਹੇ ਭਾਰੀ ਸਮਰਥਨ ਤੋਂ ਭਾਜਪਾ ਬੁਰੀ ਤਰ੍ਹਾਂ ਬੁਖਲਾ ਗਈ ਹੈ।ਉਨ੍ਹਾਂ ਕਿਹਾ ਕਿ ਗੁਜਰਾਤ 'ਚ 'ਆਪ' ਦੇ ਹੱਕ 'ਚ ਤੂਫਾਨ ਚੱਲ ਰਿਹਾ ਹੈ। ਇਸ ਲਈ ਭਾਜਪਾ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਸਾਡੇ ਦਫ਼ਤਰ 'ਤੇ ਛਾਪੇਮਾਰੀ ਕਰਵਾ ਰਹੀ ਹੈ।ਜ਼ਿਕਰਯੋਗ ਹੈ ਕਿ ਗੁਜਰਾਤ ਨੂੰ ਭਾਜਪਾ ਦਾ ਗੜ੍ਹ ਕਿਹਾ ਜਾਂਦਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ‘ਆਪ’ ਪਾਰਟੀ ਕਾਫੀ ਸਰਗਰਮ ਹੈ। ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਾਰਟੀ ਦੇ ਆਗੂ ਤੇ ਵਰਕਰ ਸੱਤਾ ਵਿੱਚ ਆਉਣ ਲਈ ਪੂਰੀ ਮਿਹਨਤ ਕਰ ਰਹੇ ਹਨ। ਕੇਜਰੀਵਾਲ 2 ਦਿਨਾਂ ਗੁਜਰਾਤ ਦੌਰੇ 'ਤੇ ਐਤਵਾਰ ਸ਼ਾਮ ਨੂੰ ਹੀ ਅਹਿਮਦਾਬਾਦ ਪਹੁੰਚੇ ਹਨ।