ਨਵੀਂ ਦਿੱਲੀ, 11 ਸਤੰਬਰ, ਦੇਸ਼ ਕਲਿੱਕ ਬਿਓਰੋ :
ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀਆਂ ਹੁਣ ਹੋਰ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਦਿੱਲੀ ਦੇ ਉਪਰਾਜਪਾਲ ਵੀ ਕੇ ਸਕਸੈਨਾ ਨੇ ਡੀਟੀਸੀ ਵੱਲੋਂ 1000 ਲੋ ਫਲੋਰ ਬੱਸਾਂ ਦੀ ਖਰੀਦ ਵਿੱਚ ਕਥਿਤ ਤੌਰ ਉਤੇ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਲਈ ਸੀਬੀਆਈ ਨੂੰ ਸ਼ਿਕਾਇਤ ਭੇਜਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਲ ਜੂਨ ਵਿੱਚ ਉਪਰਾਜਪਾਲ ਸਕਸੈਨਾ ਨੂੰ ਇਕ ਸ਼ਿਕਾਇਤ ਭੇਜ ਦੇ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਦੇ ਟਰਾਂਸਪੋਰਟ ਨਿਗਮ (ਡੀਟੀਸੀ) ਨੇ ‘ਪਹਿਲਾਂ ਤਿਆਰ ਕੀਤੀ ਇਕ ਨੀਤੀ ਤਹਿਤ ਟਰਾਂਸਪੋਰਟ ਮੰਤਰੀ ਨੂੰ ਬੱਸਾਂ ਦੀ ਟੈਂਡਰ ਅਤੇ ਖਰੀਦ ਲਈ ਗਠਿਤ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਇਸ ਮਾਮਲੇ ਵਿੱਚ ਉਪਰਾਜਪਾਲ ਨੂੰ 9 ਜੂਨ 2022 ਨੂੰ ਇਕ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ, ਯੋਜਨਾਬੱਧ ਤਰੀਕੇ ਨਾਲ ਟਰਾਂਸਪੋਰਟ ਮੰਤਰੀ ਨੂੰ ਹੀ ਬੱਸਾਂ ਦੇ ਟੈਂਡਰਿੰਗ ਅਤੇ ਖਰੀਦ ਸਬੰਧਤ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।