ਪਟਨਾ, 8 ਸਤੰਬਰ, ਦੇਸ਼ ਕਲਿਕ ਬਿਊਰੋ:
NIA ਨੇ ਪਟਨਾ ਦੇ ਫੁਲਵਾੜੀ ਸ਼ਰੀਫ ਤੋਂ ਸਾਹਮਣੇ ਆਏ PFI ਕਨੈਕਸ਼ਨ ਨੂੰ ਲੈ ਕੇ ਅੱਜ ਵੀਰਵਾਰ ਨੂੰ ਬਿਹਾਰ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) 9 ਜ਼ਿਲਿਆਂ 'ਚ 13 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।ਇਸ ਵਿੱਚ ਪਟਨਾ ਦੇ ਫੁਲਵਾੜੀ ਸ਼ਰੀਫ਼ ਤੋਂ ਇਲਾਵਾ ਵੈਸ਼ਾਲੀ, ਮਧੁਬਨੀ, ਛਪਰਾ, ਅਰਰੀਆ, ਔਰੰਗਾਬਾਦ, ਕਿਸ਼ਨਗੰਜ, ਨਾਲੰਦਾ ਅਤੇ ਜਹਾਨਾਬਾਦ ਸ਼ਾਮਲ ਹਨ। ਅਰਰੀਆ ਦੇ ਜੋਕੀਹਾਟ ਵਿਖੇ ਐਸਡੀਪੀਆਈ ਦੇ ਸੂਬਾ ਜਨਰਲ ਸਕੱਤਰ ਅਹਿਸਾਨ ਪਰਵੇਜ਼ ਦੇ ਘਰ ਵੀ ਐਨ.ਆਈ.ਏ. ਪਹੁੰਚੀ ਹੈ।NIA ਦੀ ਟੀਮ ਨੇ ਛਪਰਾ ਦੇ ਜਲਾਲਪੁਰ ਦੀ ਮਾਧਵਪੁਰ ਪੰਚਾਇਤ ਦੇ ਪਿੰਡ ਰੁਦਲਪੁਰ ਵਾਸੀ ਸਰਕਾਰੀ ਅਧਿਆਪਕ ਪਰਵੇਜ਼ ਆਲਮ ਦੇ ਘਰ ਛਾਪਾ ਮਾਰਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਉੱਥੇ ਹੀ ਪਿਛਲੇ ਇਕ ਘੰਟੇ ਤੋਂ ਘਰ 'ਚ ਪੁੱਛਗਿੱਛ ਵੀ ਚੱਲ ਰਹੀ ਹੈ। ਫੁਲਵਾੜੀ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਪਰਵੇਜ਼ ਦਾ ਨਾਂ ਸਾਹਮਣੇ ਆਇਆ ਸੀ।