ਨਵੀਂ ਦਿੱਲੀ, 6 ਸਤੰਬਰ, ਦੇਸ਼ ਕਲਿਕ ਬਿਊਰੋ:
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਵਧਾਉਣ ਲਈ ਕੱਲ੍ਹ ਸੋਮਵਾਰ ਨੂੰ ਚਾਰ ਦਿਨਾਂ ਦੌਰੇ 'ਤੇ ਭਾਰਤ ਪਹੁੰਚੀ। ਦੌਰੇ ਦੇ ਪਹਿਲੇ ਦਿਨ ਨਵੀਂ ਦਿੱਲੀ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਹੋਈ ਬੈਠਕ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ।ਸ਼ੇਖ ਹਸੀਨਾ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ।ਅੱਜ ਮੰਗਲਵਾਰ ਨੂੰ ਸ਼ੇਖ ਹਸੀਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਦੁਵੱਲੀ ਗੱਲਬਾਤ ਹੋਵੇਗੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਅਤੇ ਵਪਾਰ ਨੂੰ ਨਵੀਆਂ ਉਚਾਈਆਂ ਦੇਣ ਲਈ ਕੁਸ਼ੀਆਰਾ ਨਦੀ ਦੇ ਪਾਣੀ ਦੀ ਵੰਡ ਸਮੇਤ ਜਲ ਪ੍ਰਬੰਧਨ, ਰੇਲਵੇ, ਵਿਗਿਆਨ ਅਤੇ ਤਕਨਾਲੋਜੀ ਸਮੇਤ ਸੱਤ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣਗੇ। ਦੌਰੇ ਦੇ ਏਜੰਡੇ ਵਿੱਚ ਰੱਖਿਆ ਸਹਿਯੋਗ ਵਧਾਉਣਾ, ਖੇਤਰੀ ਆਵਾਜਾਈ ਸੰਪਰਕ ਨੂੰ ਮਜ਼ਬੂਤ ਕਰਨਾ ਅਤੇ ਦੱਖਣੀ ਏਸ਼ੀਆ ਵਿੱਚ ਸਥਿਰਤਾ ਲਈ ਯਤਨ ਕਰਨਾ ਵੀ ਸ਼ਾਮਲ ਹੈ।