ਮਾਂ ਤੇ ਪਿਤਾ ਨੇ ਨਹਿਰ ’ਚ ਸੁੱਟਿਆ
ਨਵੀਂ ਦਿੱਲੀ, 5 ਸਤੰਬਰ, ਦੇਸ਼ ਕਲਿੱਕ ਬਿਓਰੋ :
ਯੂਪੀ ਦੇ ਮੇਰਠ ਵਿੱਚ ਝੂਠੀ ਸ਼ਾਨ ਤੇ ਇੱਜ਼ਤ ਲਈ ਇਕ ਪਰਿਵਾਰ ਨੇ ਆਪਣੀ 11 ਸਾਲ ਦੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 11 ਸਾਲਾ ਬੱਚੀ ਲੜਕਿਆਂ ਨਾਲ ਘੁੱਲ-ਮਿਲ ਕੇ ਰਹਿਣ ਅਤੇ ਹੱਸ ਕੇ ਗੱਲ ਕਰਨ ਨੂੰ ਲੈ ਕੇ ਮੌਤ ਦੀ ਸ਼ਜਾ ਦਿੱਤੀ ਗਈ। ਬੱਚੀ ਦੇ ਮਾਤਾ-ਪਿਤਾ ਨੇ ਲੜਕੀ ਨੂੰ ਨਹਿਰ ਵਿੱਚ ਛੁੱਟ ਕੇ ਮਾਰ ਦਿੱਤਾ। ਬੱਚੀ ਚੰਚਲ ਦੇ ਪਿਤਾ ਨੂੰ ਲੜਕਿਆਂ ਨਾਲ ਹੱਸ ਕੇ ਗੱਲ ਕਰਨਾ ਸਹਿਣ ਨਹੀਂ ਹੋਇਆ। ਉਸਨੇ ਇਹ ਕਲਪਨਾ ਕਰ ਲਈ ਕਿ ਵੱਡੀ ਹੋ ਕੇ ਉਹ ਪਰਿਵਾਰ ਦਾ ਨਾਮ ਬਦਨਾਮ ਕਰੇਗੀ। ਇਸ ਲਈ ਪਿਤਾ ਤੇ ਮਾਂ ਨੇ ਮਿਲਕੇ ਬੱਚੀ ਨੂੰ ਨਹਿਰ ਵਿਚ ਸੁੱਟਣ ਦੀ ਯੋਜਨਾ ਬਣਾਈ।
ਬੱਚੀ ਦੇ ਪਿਤਾ ਬਬਲੂ ਪਰਿਵਾਰ ਨਾਲ ਗੰਗਾਨਗਰ ਰਹਿੰਦਾ ਹੈ। ਬੱਬਲੂ ਨੇ ਆਪਣੀ ਬੇਟੀ ਚੰਚਲ ਦੀ ਗੁੰਮ ਹੋਣ ਸਬੰਧੀ ਥਾਣਾ ਗੰਗਾਨਗਰ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਵਿੱਚ ਇਹ ਖੁਲਾਸਾ ਹੋਇਆ। 31 ਅਗਸਤ ਦੀ ਰਾਤ ਨੂੰ ਚੰਚਲ ਨੂੰ ਉਸਦੇ ਪਿਤਾ ਬਬਲੂ ਅਤੇ ਮਾਂ ਰੂਬੀ ਨਾਲ ਮੋਟਰਸਾਈਕਲ ਉਤੇ ਦੇਖਿਆ ਗਿਆ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਪੂਰਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਦੋਸ਼ੀ ਮਾਂ ਅਤੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ।