ਮੁੰਬਈ : 4 ਸਤੰਬਰ, ਦੇਸ਼ ਕਲਿੱਕ ਬਿਓਰੋ
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਅੱਜ ਪਲਘਰ ਵਿੱਚ ਚਿਰੋਟੀ ਦੇ ਸਥਾਨ ‘ਤੇ ਸੜਕ ਹਾਦਸੇ ‘ਚ ਮੌਤ ਹੋ ਗਈ। ਜਦੋਂ ਉਹ ਆਪਣੀ ਮਰਸੀਡੀਜ਼ ਕਾਰ ਰਾਹੀਂ ਅਹਿਮਦਾਬਾਦ ਤੋਂ ਮੁੰਬਈ ਆ ਰਹੇ ਸਨ। ਉਹ 54 ਵਰਿ੍ਆਂ ਦੇ ਸਨ। ਇਹ ਹਾਦਸਾ ਸੂਰੀਆ ਦਰਿਆ ਦੇ ਇੱਕ ਪੁਲ ਉੱਪਰ ਵਾਪਰਿਆ। ਉਨ੍ਹਾਂ ਦੇ ਨਾਲ ਦੋ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੀ ਕਾਰ ਡੀਵਾਈਡਰ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ।