ਸ਼੍ਰੀਨਗਰ, 4 ਸਤੰਬਰ, ਦੇਸ਼ ਕਲਿਕ ਬਿਊਰੋ:
ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਇਲਾਜ ਦੌਰਾਨ ਅੱਤਵਾਦੀ ਤਬਰਾਕ ਹੁਸੈਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਸ ਨੂੰ ਸੁਰੱਖਿਆ ਬਲਾਂ ਨੇ 21 ਅਗਸਤ ਨੂੰ ਨੌਸ਼ਹਿਰਾ 'ਚ ਐਲਓਸੀ 'ਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਫੜ ਲਿਆ ਸੀ। ਜਾਣਕਾਰੀ ਮੁਤਾਬਕ ਤਬਾਰਕ ਫੌਜ 'ਤੇ ਹਮਲਾ ਕਰਨ ਵਾਲਾ ਸੀ ਪਰ ਸੁਰੱਖਿਆ ਬਲਾਂ ਨੇ ਉਸ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ।ਫੌਜੀ ਅਧਿਕਾਰੀ ਮੁਤਾਬਕ ਉਸ ਦੀ ਲੱਤ ਅਤੇ ਮੋਢੇ 'ਤੇ ਗੋਲੀ ਲੱਗੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪੁੱਛਗਿੱਛ ਦੌਰਾਨ ਤਬਾਰਕ ਨੇ ਭਾਰਤੀ ਚੌਕੀ 'ਤੇ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ ਸੀ। ਅੱਤਵਾਦੀ ਨੇ ਦੱਸਿਆ ਸੀ ਕਿ ਇਕ ਪਾਕਿਸਤਾਨੀ ਕਰਨਲ ਨੇ ਉਸ ਨੂੰ ਭਾਰਤੀ ਚੌਕੀ 'ਤੇ ਹਮਲਾ ਕਰਨ ਲਈ 30 ਹਜ਼ਾਰ ਪਾਕਿਸਤਾਨੀ ਰੁਪਏ (10,980 ਭਾਰਤੀ ਰੁਪਏ) ਦਿੱਤੇ ਸਨ।