ਨਵਜੰਮੇ ਬੱਚੇ ਦੀ ਮੌਤ ਉਤੇ ਮਿਲੇਗੀ 60 ਦਿਨਾਂ ਦੀ ਛੁੱਟੀ
ਨਵੀਂ ਦਿੱਲੀ, 3 ਸਤੰਬਰ, ਦੇਸ਼ ਕਲਿੱਕ ਬਿਓਰੋ :
ਕੇਂਦਰ ਸਰਕਾਰ ਵੱਲੋਂ ਮਹਿਲਾ ਕਰਮਚਾਰੀਆਂ ਦੀ ਜਣੇਪੇ ਛੁੱਟੀ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜਣੇਪੇ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਦੀ ਮੌਤ ਉਤੇ ਮਹਿਲਾ ਕਰਮਚਾਰੀਆਂ ਨੂੰ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦਿੱਤੀ ਜਾਵੇਗੀ।(MOREPIC1)(MOREPIC2)