ਲਖਨਊ, 29 ਅਗਸਤ, ਦੇਸ਼ ਕਲਿੱਕ ਬਿਓਰੋ :
ਰੇਲਵੇ ਸਟੇਸ਼ਨ ਤੋਂ ਚੋਰੀ ਹੋਏ ਇਕ ਬੱਚੇ ਨੂੰ ਪੁਲਿਸ ਨੇ ਭਾਜਪਾ ਆਗੂ ਦੇ ਘਰੋਂ ਬਰਾਮਦ ਕੀਤਾ ਹੈ। ਉਤਰ ਪ੍ਰਦੇਸ਼ ਦੇ ਮਥੁਰਾ ਸਟੇਸ਼ਨ ਉਤੇ ਸੋ ਰਹੇ ਮਾਤਾ-ਪਿਤਾ ਕੋਲੋਂ ਪਿਛਲੇ ਹਫਤੇ ਇਕ 7 ਮਹੀਨੇ ਦਾ ਬੱਚਾ ਚੋਰੀ ਹੋ ਗਿਆ ਸੀ। ਚੋਰੀ ਹੋਇਆ ਬੱਚਾ 100 ਕਿਲੋਮੀਟਰ ਦੂਰ ਫਿਰੋਜ਼ਾਬਾਦ ਵਿਚੋਂ ਭਾਜਪਾ ਪਰਿਸ਼ਦ ਦੇ ਘਰੋਂ ਬਰਾਮਦ ਕੀਤਾ ਗਿਆ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਬੱਚਾ ਚੋਰੀ ਕਰਨ ਅਤੇ ਵੇਚਣ ਦਾ ਪਰਦਾਫਾਸ ਕੀਤਾ ਹੈ। ਭਾਜਪਾ ਆਗੂ ਵਿਨੀਤ ਅਗਰਵਾਲ ਅਤੇ ਉਨ੍ਹਾਂ ਦੇ ਪਤੀ ਨੇ ਕਥਿਤ ਤੌਰ ਉਤੇ ਇਸ ਬੱਚੇ ਨੂੰ ਦੋ ਡਾਕਟਰਾਂ ਤੋਂ 1.8 ਲੱਖ ਰੁਪਏ ਵਿੱਚ ਖਰੀਦਿਆ ਸੀ, ਜੋ ਕਿ ਇਕ ਵੱਡੇ ਗੈਂਗ ਦੇ ਮੈਂਬਰ ਸਨ। ਉਹ ਬੇਟਾ ਚਾਹੁੰਦੇ ਸਨ, ਪਹਿਲਾਂ ਉਨ੍ਹਾਂ ਦੇ ਇਕ ਲੜਕੀ ਹੈ। ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।