ਨਵੀਂ ਦਿੱਲੀ,28 ਅਗਸਤ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਰੇਡੀਓ 'ਤੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਨਗੇ। 'ਮਨ ਕੀ ਬਾਤ' ਦਾ ਇਹ 92ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ (17 ਅਗਸਤ) ਨੂੰ 'ਮਨ ਕੀ ਬਾਤ' ਦੇ ਅੱਜ ਦੇ ਐਪੀਸੋਡ ਲਈ ਲੋਕਾਂ ਨੂੰ ਵਿਚਾਰ ਅਤੇ ਇਨਪੁਟ ਸਾਂਝੇ ਕਰਨ ਦੀ ਅਪੀਲ ਕੀਤੀ ਸੀ। ਪਿਛਲੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਆਜ਼ਾਦੀ ਦੀ ਮਹੱਤਤਾ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਸੀਂ ਸਾਰੇ ਇੱਕ ਸ਼ਾਨਦਾਰ ਅਤੇ ਇਤਿਹਾਸਕ ਪਲ ਦੇ ਗਵਾਹ ਬਣਨ ਜਾ ਰਹੇ ਹਾਂ। ਰੱਬ ਨੇ ਸਾਨੂੰ ਵੱਡੀ ਕਿਸਮਤ ਦਿੱਤੀ ਹੈ। ਜੇ ਅਸੀਂ ਗੁਲਾਮੀ ਦੇ ਯੁੱਗ ਵਿੱਚ ਪੈਦਾ ਹੋਏ ਹੁੰਦੇ, ਤਾਂ ਅਸੀਂ ਇਸ ਦਿਨ ਦੀ ਕਲਪਨਾ ਕਿਵੇਂ ਕਰਦੇ। ਗੁਲਾਮੀ ਤੋਂ ਅਜ਼ਾਦੀ ਦੀ ਉਹ ਤਾਂਘ, ਅਧੀਨਗੀ ਦੀਆਂ ਜੰਜੀਰਾਂ ਤੋਂ ਅਜ਼ਾਦੀ ਦੀ ਉਹ ਬੇਚੈਨੀ ਕਿੰਨੀ ਵੱਡੀ ਰਹੀ ਹੋਵੇਗੀ।