ਨਵੀਂ ਦਿੱਲੀ, 2 ਅਕਤੂਬਰ, ਦੇਸ਼ ਕਲਿੱਕ ਬਿਓਰੋ:
ਪੰਜਾਬ ਕਾਂਗਰਸ ਮਾਮਲਿਆਂ ਦਾ ਨਵਾਂ ਇੰਚਾਰਜ ਲਾਏ ਜਾਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਮੰਤਰੀ ਹਰੀਸ਼ ਚੌਧਰੀ ਨੂੰ ਹਰੀਸ਼ ਰਾਵਤ ਦੀ ਥਾਂ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਜਾ ਸਕਦਾ ਹੈ। ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਸੰਕਟ ਨੂੰ ਹੱਲ ਕਰਨ ਵਿਚ ਹਰੀਸ਼ ਚੌਧਰੀ ਨੇ ਅਹਿਮ ਰੋਲ ਅਦਾ ਕੀਤਾ ਸੀ। ਹਰੀਸ਼ ਚੌਧਰੀ ਰਾਹੁਲ ਗਾਂਧੀ ਦੇ ਅਤਿ ਕਰੀਬੀਆਂ ਵਿਚੋਂ ਮੰਨੇ ਜਾਂਦੇ ਹਨ।
ਚੰਨੀ ਤੇ ਸਿੱਧੂ ਵਿਚਾਲੇ ਮੀਟਿੰਗ ਕਰਵਾਉਣ ਵਿਚ ਵੀ ਹਰੀਸ਼ ਚੌਧਰੀ ਦਾ ਵੱਡਾ ਰੋਲ ਰਿਹਾ ਹੈ। ਉਹ 2017 ਵਿਚ ਜਦੋਂ ਆਸ਼ਾ ਕੁਮਾਰੀ ਇੰਚਾਰਜ ਪੰਜਾਬ ਕਾਂਗਰਸ ਦੇ ਇੰਚਾਰਜ ਸਨ ਤਾਂ ਉਸ ਸਮੇਂ ਹਰੀਸ਼ ਚੌਧਰੀ ਕੋ ਇੰਚਾਰਜ ਸਨ। ਕੈਪਟਨ ਅਮਰਿੰਦਰ ਨੂੰ ਹਟਾਉਣ ਲਈ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਹੋਈ ਵਿਸ਼ੇਸ਼ ਮੀਟਿੰਗ ਵਿਚ ਅਜੇ ਮਾਕਣ ਦੇ ਨਾਲ ਹਰੀਸ਼ ਚੌਧਰੀ ਹੀ ਆਬਜ਼ਰਵਰ ਸਨ ।
ਹਰੀਸ਼ ਰਾਵਤ ਨੇ ਕੁਝ ਸਮਾਂ ਪਹਿਲਾਂ ਹਾਈ ਕਮਾਂਡ ਨੂੰ ਬੇਨਤੀ ਕੀਤੀ ਸੀ ਕਿ ਉੱਤਰਾਖੰਡ ਵਿਚ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਫਾਰਗ ਕੀਤਾ ਜਾਵੇ।
(advt53)