ਭਾਜਪਾ ‘ਚ ਰਾਜ ਸਭਾ ਰਾਹੀਂ ਖੇਤੀ ਮੰਤਰੀ ਬਣਾਉਣ ਦੇ ਚਰਚੇ
ਨਵੀਂ ਦਿੱਲੀ/29ਸਤੰਬਰ/ਦੇਸ਼ ਕਲਿਕ ਬਿਊਰੋ:
ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਖ਼ਤਮ ਹੋ ਗਈ ਹੈ। ਸ਼ਾਹ ਦੀ ਰਿਹਾਇਸ਼ 'ਤੇ ਮੁਲਾਕਾਤ ਲਗਭਗ 45 ਮਿੰਟ ਤੱਕ ਚੱਲੀ। ਜਿੱਥੇ ਜੇਪੀ ਨੱਡਾ ਦੇ ਵੀ ਮੌਜੂਦ ਹੋਣ ਦੀ ਖਬਰ ਹੈ। ਮੀਟਿੰਗ ਵਿੱਚ ਕੀ ਹੋਇਆ ਇਸ ਬਾਰੇ ਵੇਰਵੇ ਉਪਲਬਧ ਨਹੀਂ ਹਨ।ਹਾਲਾਂਕਿ, ਹੁਣ ਚਰਚਾ ਹੈ ਕਿ ਕੱਲ੍ਹ ਕੋਈ ਵੱਡਾ ਕਾਂਗਰਸੀ ਨੇਤਾ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਨੂੰ ਕੈਪਟਨ ਨਾਲ ਜੋੜਿਆ ਜਾ ਰਿਹਾ ਹੈ। ਕੈਪਟਨ ਕੱਲ੍ਹ ਮੰਗਲਵਾਰ ਨੂੰ ਦਿੱਲੀ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਸਿਆਸੀ ਵਿਅਕਤੀ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਵੀ ਹੁਣ ਉਹ ਸ਼ਾਹ ਨੂੰ ਮਿਲਣ ਗਏ ਸੀ। ਚਰਚਾ ਹੈ ਕਿ ਭਾਜਪਾ ਰਾਜ ਸਭਾ ਰਾਹੀਂ ਕੈਪਟਨ ਅਮਰਿੰਦਰ ਨੂੰ ਵੀ ਸਰਕਾਰ ਵਿੱਚ ਲਿਆ ਸਕਦੀ ਹੈ ਅਤੇ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਜਾ ਸਕਦਾ ਹੈ।(advt52)
ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਤਾਣੀ ਉਲਝੀ ਹੋਈ ਹੈ। ਅਜਿਹੇ ਵਿੱਚ ਕੈਪਟਨ ਦੀ ਇਸ ਬੈਠਕ ਨੇ ਪੰਜਾਬ ਵਿੱਚ ਰਾਜਨੀਤਕ ਤਾਪਮਾਨ ਹੋਰ ਵਧਾ ਦਿੱਤਾ ਹੈ। ਕੈਪਟਨ ਦੀ ਦਿੱਲੀ ਫੇਰੀ ਪੰਜਾਬ ਦੀ ਸਿਆਸਤ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਕੈਪਟਨ ਨੂੰ ਅਪਮਾਨਿਤ ਹੋ ਕੇ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ। ਮੁੱਖ ਮੰਤਰੀ ਵਜੋਂ ਉਹ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਰਹੇ ਹਨ।
(advt54)