ਨਵੀਂ ਦਿੱਲੀ/29ਸਤੰਬਰ/ਦੇਸ਼ ਕਲਿਕ ਬਿਊਰੋ:
ਪੰਜਾਬ ਕਾਂਗਰਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੱਧੂ ਹੁਣ ਕਾਂਗਰਸੀਆਂ ਦੇ ਹੀ ਨਿਸ਼ਾਨੇ 'ਤੇ ਆ ਗਏ ਹਨ। ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸੰਸਦ ਮੈਂਬਰ ਡਾ: ਉਦਿਤ ਰਾਜ ਨੇ ਕਿਹਾ ਕਿ ਪਾਰਟੀ ਨੇ ਸਿੱਧੂ ਨੂੰ ਕੀ ਨਹੀਂ ਦਿੱਤਾ। ਉਸ ਨੂੰ ਮੰਤਰੀ ਬਣਾ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਸਿੱਧੂ ਦੀ ਇੱਛਾ ਪੂਰੀ ਕੀਤੀ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਦੀ ਪਸੰਦ ਸਨ।ਸ਼ਾਇਦ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਹਨ। ਇਸ ਟਵੀਟ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਵੀ ਸਿੱਧੂ ਤੋਂ ਨਾਖੁਸ਼ ਹੈ। ਹੁਣ ਤੱਕ ਪੰਜਾਬ ਵਿੱਚ ਕਾਂਗਰਸ ਦੇ ਸਿਆਸੀ ਵਿਰੋਧੀ ਇਹੋ ਕਹਿ ਰਹੇ ਸਨ। ਕਾਂਗਰਸ ਦੇ ਅੰਦਰੋਂ ਉਠ ਰਹੀਆਂ ਅਜਿਹੀਆਂ ਆਵਾਜ਼ਾਂ ਵਿਰੋਧੀਆਂ ਨੂੰ ਹੋਰ ਤਾਕਤ ਦੇਣਗੀਆਂ।