ਨਵੀਂ ਦਿੱਲੀ: 24 ਸਤੰਬਰ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਰੋਹਿਣੀ ਕੋਰਟ ਵਿਚ ਪੇਸ਼ੀ ਦੌਰਾਨ ਹੋਈ ਗੋਲੀਬਾਰੀ ਵਿਚ ਗੋਗੀ ਗੈਂਗ ਦਾ ਸਰਗਨਾ ਜਤਿੰਦਰ ਗੋਗੀ ਮਾਰਿਆ ਗਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਹਮਲਾਵਾਰਾਂ ਸਮੇਤ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਮਲਾਵਰ ਵਕੀਲ ਦੀ ਵਰਦੀ ਵਿਚ ਆਏ ਸਨ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਰੋਹਿਣੀ ਅਦਾਲਤ ਦੇ ਅੰਦਰ ਪੇਸ਼ੀ ਲਈ ਲਿਆਂਦੇ ਗਏ ਗੈਂਗਸਟਰ ਜਤਿੰਦਰ ਗੋਗੀ ਨੂੰ ਤਾਬੜ ਤੋੜ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਮਲਾ ਰੋਹਿਣੀ ਅਦਾਲਤ ਵਿਖੇ ਐਡੀਸ਼ਨਲ ਸੈਸ਼ਨਜ਼ ਜੱਜ ਸ: ਗਗਨਦੀਪ ਸਿੰਘ ਦੀ ਕੋਰਟ ਨੰਬਰ 207 ਦੇ ਦਰਵਾਜ਼ੇ ਦੇ ਬਾਹਰ ਵਾਪਰਿਆ ਜਦ ਪੇਸ਼ੀ ਲਈ ਲਿਆਂਦੇ ਨਾਮੀ ਗੈਂਗਸਟਰ ਜਤਿੰਦਰ ਗੋਗੀ ਨੂੰ ਨਿਸ਼ਾਨਾ ਬਣਾ ਕੇ ਵਕੀਲਾਂ ਦੇ ਭੇਸ ਵਿਚ ਕੋਰਟ ਕੰਪਲੈਕਸ 'ਚ ਪੁੱਜੇ 2 ਗੈਂਗਸਟਰਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਅਤੇ ਬਾਹਰ ਨੂੰ ਭੱਜ ਨਿਕਲੇ। ਪੁਲਿਸ ਨੇ ਹਮਲਾਵਰਾਂ ਦਾ ਪਿੱਛਾ ਕੀਤਾ ਅਤੇ ਹੋਈ ਗੋਲੀਬਾਰੀ 'ਚ 2 ਹਮਲਾਵਰ ਮਾਰੇ ਗਏ। ਇਹ ਗੈਂਗਸਟਰ ਦਿੱਲੀ ਦੇ ਹੀ ਟਿੱਲੂ ਗੈਂਗ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।
(advt54)