ਨਵੀਂ ਦਿੱਲੀ/12ਸਤੰਬਰ/ਦੇਸ਼ ਕਲਿਕ ਬਿਊਰੋ:
ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦਾ ਕੌਮੀ ਕਨਵੀਨਰ ਚੁਣਿਆ ਗਿਆ। ਮੀਟਿੰਗ ਦੌਰਾਨ ਪੰਕਜ ਗੁਪਤਾ ਨੂੰ ਫਿਰ ਤੋਂ ਰਾਸ਼ਟਰੀ ਸਕੱਤਰ ਅਤੇ ਐਨਡੀ ਗੁਪਤਾ ਨੂੰ ਮੁੜ ਰਾਸ਼ਟਰੀ ਖਜ਼ਾਨਚੀ ਚੁਣਿਆ ਗਿਆ।ਇਨ੍ਹਾਂ ਤਿੰਨਾਂ ਅਹੁਦੇਦਾਰਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ।ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਤੀਜੀ ਵਾਰ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਬੀਤੇ ਦਿਨੀਂ ਰਾਜਸਥਾਨ ਦੇ ਇਕ ਡੇਰੇ ਵਿੱਚ ਦਸ ਦਿਨ ਦਾ ਮੈਡੀਟੇਸ਼ਨ ਕੈਂਪ ਲਗਾ ਕੇ ਆਏ ਹਨ।ਉਨ੍ਹਾਂ ਇਸ ਕੈਂਪ ਤੋਂ ਬਾਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਸੀ ਕਿ ਉਹ ਲੋਕਾਂ ਲਈ ਕੰਮ ਕਰਨ ਅਤੇ ਅਹੁਦੇ ਦੀ ਇੱਛਾ ਨਾ ਰੱਖਣ।
ਅੱਜ ਕੇਜਰੀਵਾਲ ਦੇ ਤੀਜੀ ਵਾਰ ਕਨਵੀਨਰ ਬਣਨ ਤੋਂ ਬਾਦ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਇਹ ਕਹਿਕੇ ਆਲੋਚਨਾ ਕਰ ਰਹੀਆਂ ਹਨ ਕਿ ਵਰਕਰਾਂ ਨੂੰ ਅਹੁਦੇ ਦੀ ਲਾਲਸਾ ਨਾ ਰੱਖਣ ਦਾ ਉਪਦੇਸ਼ ਦੇਣ ਵਾਲੇ ਕੇਜਰੀਵਾਲ ਖ਼ੁਦ ਤੀਜੀ ਵਾਰ ਕਨਵੀਨਰ ਕਿਉਂ ਬਣੇ ਹਨ।
(advt54)