ਨਵੀਂ ਦਿੱਲੀ/6ਸਤੰਬਰ/ਦੇਸ਼ ਕਲਿਕ ਬਿਊਰੋ:
ਪਹਿਲਾਂ ਤੋਂ ਹੀ ਹਾਸੋਹੀਣੇ ਕਿੱਸਿਆਂ ਲਈ ਮਸ਼ਹੂਰ ਏਅਰ ਇੰਡੀਆ ਨਾਲ ਇਕੱ ਹੋਰ ਕਿੱਸਾ ਜੁੜ ਗਿਆ।ਏਅਰ ਇੰਡੀਆ ਦਾ ਜਹਾਜ਼ ਲੰਡਨ ਜਾਣ ਲਈ ਤਿਆਰ ਖੜਾ ਸੀ ਕਿ ਅਚਾਨਕ ਜਹਾਜ਼ ਵਿੱਚ ਕੀੜੀਆਂ ਦੇ ਝੁੰਡ ਵੇਖਣ ਨੂੰ ਮਿਲੇ।ਲੰਡਨ ਜਾਣ ਵਾਲੀ ਏਅਰ ਇੰਡੀਆ ਏਆਈ -111 ਦੀ ਉਡਾਣ ਨੇ ਕਾਰੋਬਾਰੀ ਸ਼੍ਰੇਣੀ ਵਿੱਚ ਕੀੜੀਆਂ ਦੇ ਝੁੰਡ ਮਿਲਣ ਤੋਂ ਬਾਅਦ ਦਿੱਲੀ ਹਵਾਈ ਅੱਡੇ 'ਤੇ ਉਡਾਣ ਭਰਨੀ ਬੰਦ ਕਰ ਦਿੱਤੀ। ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ ਭੂਟਾਨ ਦਾ ਰਾਜਕੁਮਾਰ ਸਵਾਰ ਸੀ। ਬਾਅਦ ਵਿੱਚ ਏਅਰ ਇੰਡੀਆ ਨੇ ਜਹਾਜ਼ ਬਦਲ ਦਿੱਤਾ।
(advt54)