ਨਵੀਂ ਦਿੱਲੀ: 7 ਅਗਸਤ, ਦੇਸ਼ ਕਲਿੱਕ ਬਿਊਰੋ:
ਅਮਰੀਕੀ ਕੰਪਨੀ ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਵੈਕਸੀਨ ਟੀਕੇ ਨੂੰ ਭਾਰਤ ਵਿੱਚ ਐਮਰਜੈਂਸੀ ਇਸਤੇਮਾਲ ਕਰਨ ਲਈ ਮਨਜ਼ੂਰੀ ਮਿਲ ਗਈ ਹੈ ।ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇੱਕ ਟਵੀਟ ਰਾਹੀਂ ਇਸ ਦਾ ਐਲਾਨ ਕੀਤਾ ਹੈ।
ਜੌਹਨਸਨ ਐਂਡ ਜੌਹਨਸਨ ਦੀ ਇਹ ਵੈਕਸੀਨ ਇੱਕ ਸਿੰਗਲ ਖੁਰਾਕ ਹੋਵੇਗੀ, ਯਾਨੀ ਇਸ ਦਾ ਸਿਰਫ ਇੱਕ ਟੀਕਾ ਹੀ ਲੱਗੇਗਾ। ਇਹ ਟੀਕਾ ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਕੀਤਾ ਗਿਆ ਹੈ।
ਇਸ ਦੇ ਨਾਲ ਭਾਰਤ ਵਿੱਚ ਹੁਣ ਤੱਕ ਕੁੱਲ ਪੰਜ ਕੋਵਿਡ ਟੀਕੇ ਮਨਜ਼ੂਰ ਕੀਤੇ ਗਏ ਹਨ।ਇਨ੍ਹਾਂ ਟੀਕਿਆਂ ਦੇ ਨਾਂ ਕੋਵੀਸ਼ਿਲਡ, ਕੋਵੈਕਸੀਨ, ਸਪੂਤਨਿਕ, ਮਾਡਰਨਾ ਅਤੇ ਹੁਣ ਜੌਹਨਸਨ ਐਂਡ ਜੌਹਨਸਨ।