ਨਵੀਂ ਦਿੱਲੀ: 6 ਅਗਸਤ, ਦੇਸ਼ ਕਲਿੱਕ ਬਿਓਰੋ
ਭਾਜਪਾ ਖਿਲਾਫ ਅੱਜ ਵਿਰੋਧੀ ਧਿਰ ਵੱਲੋਂ ਨਵੀਂ ਮੋਰਚਾਬੰਦੀ ਕਰਦੇ ਹੋਏ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਐਮ ਪੀਜ਼ ਵੱਡੀ ਗਿਣਤੀ ਵਿੱਚ ਕਿਸਾਨ ਸੰਸਦ ਵਿੱਚ ਪਹੁੰਚੀ।
ਜੰਤਰ ਮੰਤਰ ਪਹੁੰਚੇ ਰਾਹੁਲ ਗਾਂਧੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਸੰਬੰਧੀ ਤਿੰਨੇ ਕਾਲੇ ਕਾਨੂੰਨ ਵਾਪਿਸ ਲਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਸੰਸਦ ਵਿੱਚ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਨਹੀਂ ਕਰਨਾ ਚਾਹੁੰਦੀ, ਇਸ ਲਈ ਉਹ ਜੰਤਰ ਮੰਤਰ ‘ਤੇ ਕਿਸਾਨ ਸੰਸਦ ਵਿੱਚ ਪਹੁੰਚ ਕੇ ਐਲਾਨ ਕਰਨ ਆਏ ਹਨ ਕਿ ਅਸੀਂ ਸਾਰੇ ਕਿਸਾਨਾਂ ਨਾਲ ਹਾਂ।
ਵਰਨਣਯੋਗ ਹੈ ਕਿ ਅੱਜ 10ਵੇਂ ਦਿਨ ਕਿਸਾਨਾਂ ਨੇ ਕਿਸਾਨ ਸੰਸਦ ਦੀ ਕਾਰਵਾਈ ਚਲਾਈ। ਰਾਹੁਲ ਗਾਂਧੀ ਦੇ ਨਾਲ ਆਮ ਆਦਮੀ ਪਾਰਟੀ ਤੇ ਬਸਪਾ ਨੂੰ ਛੱਡ ਕੇ ਬਾਕੀ ਬਹੁਤੀਆਂ ਪਾਰਟੀਆਂ ਦੇ ਸੰਸਦ ਮੈਂਬਰ ਨਾਲ ਸਨ।