ਨਵੀਂ ਦਿੱਲੀ :4 ਅਗਸਤ, ਦੇਸ਼ ਕਲਿਕ ਬਿਊਰੋ:
ਏਸ਼ੀਆ ਦੀ ਸਭ ਤੋਂ ਸੁਰੱਖਿਅਤ ਤਿਹਾੜ ਜੇਲ੍ਹ ਵਿੱਚ ਦਿੱਲੀ- ਉੱਤਰ ਪ੍ਰਦੇਸ਼ ਦਾ ਮਸ਼ਹੂਰ ਗੈਂਗਸਟਰ ਅੰਕਿਤ ਗੁਜ਼ਰ ਮ੍ਰਿਤਕ ਮਿਲਿਆ। ਇਸ ਕਾਰਨ ਤਿਹਾੜ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲ ਉਠ ਰਹੇ ਹਨ। ਪਰਿਵਾਰ ਨੇ ਵੀ ਤਿਹਾੜ ਜੇਲ ਪ੍ਰਸ਼ਾਸਨ 'ਤੇ ਅੰਕਿਤ ਗੁਜ਼ਰ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਕਿਤ ਦੀ ਮੌਤ ਜੇਲ ਵਿੱਚ ਕੁੱਟਮਾਰ ਕਾਰਨ ਹੋਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੀ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੱਖਣੀ ਦਿੱਲੀ ਦੇ ਦੋ ਮਸ਼ਹੂਰ ਗੈਂਗਸਟਰਾਂ ਅਨਿਲ ਗੁਜ਼ਰ ਅਤੇ ਅੰਕਿਤ ਗੁਜ਼ਰ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਦੱਸਣਾ ਬਣਦਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਅੰਕਿਤ ਗੁਜ਼ਰ 'ਤੇ 1.25 ਲੱਖ ਰੁਪਏ ਦਾ ਇਨਾਮ ਰੱਖਿਆ ਸੀ,ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਅੰਕਿਤ ਗੁਜ਼ਰ 'ਤੇ 25,000 ਰੁਪਏ ਦਾ ਇਨਾਮ ਰੱਖਿਆ ਸੀ। ਅੰਕਿਤ ਗੁਜ਼ਰ ਦੀ ਮੌਤ ਦੀ ਜਾਣਕਾਰੀ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਤਿਹਾੜ ਜੇਲ ਪ੍ਰਸ਼ਾਸਨ 'ਤੇ ਅੰਕਿਤ ਗੁਜ਼ਰ ਦੇ ਕਤਲ' ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।