ਦਿੱਲੀ:26ਜੁਲਾਈ, ਦੇਸ਼ ਕਲਿਕ ਬਿਊਰੋ :
ਟੋਕੀਓ ਓਲੰਪਿਕ ਵਿਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਦਿੱਲੀ ਪਹੁੰਚੀ ਵੇਟਲਿਫਟਰ ਮੀਰਾਬਾਈ ਚਾਨੂ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਚਾਨੂ ਨੂੰ ਫੁੱਲਾਂ ਦੇ ਗੁਲਦਸਤੇ ਦੇਣ ਵਾਲ਼ਿਆਂ ਦੀ ਭੀੜ ਲੱਗੀ ਹੋਈ ਸੀ।
ਹਰ ਕੋਈ ਚਾਨੂ ਨਾਲ ਸੈਲਫੀ ਲੈਣੀ ਚਾਹੁੰਦਾ ਸੀ ਪਰ ਸੁਰੱਖਿਆ ਬਲ ਇਸਦੀ ਇਜਾਜ਼ਤ ਨਹੀਂ ਦੇ ਰਹੇ ਸਨ।
ਚਾਨੂ ਇਸ ਵੇਲੇ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ।