ਨਵੀਂ ਦਿੱਲੀ /24ਜੁਲਾਈ/ਦੇਸ਼ ਕਲਿਕ ਬਿਊਰੋ:
ਅੱਜ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਅੱਗ ਲੱਗਣ ਕਾਰਨ ਕਿਸਾਨਾਂ ਦੀਆਂ ਦੋ ਟਰਾਲੀਆਂ ਸੜ ਗਈਆਂ ।
ਕਿਸਾਨਾਂ ਦਾ ਕਹਿਣਾ ਸੀ ਕਿ ਟਰਾਲੀਆਂ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ ਹੈ। ਉਂਨਾਂ ਕਿਹਾ ਕਿ ਪਹਿਲਾ ਇਕ ਟਰਾਲੀ ਨੂੰ ਅੱਗ ਲਗਾਈ ਜਦੋਂ ਕਿਸਾਨ ਉਸ ਟਰਾਲੀ ਦੀ ਅੱਗ ਬਝਾਉਣ ਲੱਗ ਗਏ ਤਾਂ ਫ਼ਿਰ ਦੂਜੀ ਟਰਾਲੀ ਨੂੰ ਵੀ ਅੱਗ ਲਾ ਦਿੱਤੀ ।
ਬੜੀ ਜੱਦੋ ਜਹਿਦ ਨਾਲ ਕਿਸਾਨਾਂ ਅਤੇ ਫ਼ਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਅੱਗ ਬੁਝਾਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸਿੰਘੂ ਬਾਰਡਰ ‘ਤੇ ਅੱਗ ਨਾਲ ਟੈਂਟ ,ਕੂਲਰ ਤੇ ਹੋਰ ਕਾਫੀ ਸਮਾਨ ਸੜਨ ਦੀ ਜਾਣਕਾਰੀ ਮਿਲੀ ਹੈ।