ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ, ਤੋਮਰ ਨੇ ਅਲਾਪਿਆ ਪੁਰਾਣਾ ਰਾਗ
ਨਵੀਂ ਦਿੱਲੀ :22ਜੁਲਾਈ,ਦੇਸ਼ ਕਲਿਕ ਬਿਊਰੋ:
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਾਥੀਆਂ ਸਮੇਤ ਜੰਤਰ ਮੰਤਰ ਪਹੁੰਚ ਗਏ ਹਨ। ਕਿਸਾਨ ਅੱਜ ਚਾਰ ਬੱਸਾਂ ਰਾਹੀਂ ਦਿੱਲੀ ਜੰਦਰ ਮੰਤਰ ਵਿਖੇ ਪਹੁੰਚੇ ਹਨ। ਪੁਲੀਸ ਨੇ ਚਾਰੇ ਪਾਸੇ ਜ਼ਬਰਦਸਤ ਨਾਕੇਬੰਦੀ ਕੀਤੀ ਹੋਈ ਹੈ। ਜਿੰਨੀ ਦੇਰ ਪਾਰਲੀਮੈਂਟ ਦੇ ਅੰਦਰ ਕਾਰਵਾਈ ਚੱਲੇਗੀ ਓਨੀ ਦੇਰ ਕਿਸਾਨ ਵੀ ਜੰਤਰ ਮੰਤਰ ਵਿਖੇ ਆਪਣੀ ਕਿਸਾਨ ਸੰਸਦ ਚਲਾਉਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਵੀਰਵਾਰ ਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਮੱਦੇਨਜ਼ਰ ਕੇਂਦਰੀ ਦਿੱਲੀ ਦੇ ਜੰਤਰ-ਮੰਤਰ ਵਿਖੇ ਸੁਰੱਖਿਆ ਸਖਤ ਕਰ ਦਿੱਤੀ ਹੈ। ਜੰਤਰ-ਮੰਤਰ ਸੰਸਦ ਭਵਨ ਤੋਂ ਥੋੜ੍ਹੀ ਦੂਰ ਹੈ ਜਿਥੇ ਮਾਨਸੂਨ ਸੈਸ਼ਨ ਚੱਲ ਰਿਹਾ ਹੈ।
ਅੱਜ ਆਮ ਆਦਮੀ ਪਾਰਟੀ ,ਕਾਂਗਰਸ ਅਤੇ ਸਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ।
ਦੂਜੇ ਪਾਸੇ ਕੇਂਦਰੀ ਖੇਤੀ ਮੰਤਰੀ ਆਪਣਾ ਪੁਰਾਣਾ ਰਾਗ ਅਲਾਪਦੇ ਨਜ਼ਰ ਆਏ ਕਿ ਅਸੀਂ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਾਂ ਤੇ ਖੇਤੀਬਾੜੀ ਕਾਨੂੰਨਾਂ ‘ਚ ਜੇ ਕਿਸਾਨਾਂ ਨੂੰ ਕੁਝ ਗਲਤ ਲੱਗਦਾ ਹੈ ਤਾਂ ਉਸ ਬਾਰੇ ਦੱਸਣ ।