ਨਵੀਂ ਦਿੱਲੀ : 21 ਜੁਲਾਈ, ਦੇਸ਼ ਕਲਿੱਕ ਬਿਓਰੋ
ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਰੋਜ਼ ਸੰਸਦ ਭਵਨ ਤੱਕ 200 ਕਿਸਾਨਾਂ ਦਾ ਜੱਥਾ ਜਾਣ ਲਈ ਦਿੱਲੀ ਪੁਲੀਸ ਨੇ ਇਜਾਜ਼ਤ ਦੇ ਦਿੱਤੀ ਹੈ। ਹੁਣ ਕਿਸਾਨ ਹਰ ਰੋਜ਼ ਯੰਤਰ ਮੰਤਰ ਉੱਤੇ ਆਪਣੀਆਂ ਮੰਗਾਂ ਦੇ ਹੱਕ ਲਈ ਮੁਜ਼ਾਹਰਾ ਕਰ ਸਕਣਗੇ। ਕਿਸਾਨ ਕੱਲ੍ਹ ਤੋਂ 11 ਵਜੇ ਸਵੇਰੇ ਜੰਤਰ ਮੰਤਰ ‘ਤੇ ਜਾਇਆ ਕਰਨਗੇ। ਕਿਸਾਨਾਂ ਦੇ ਵੱਖ ਵੱਖ ਗਰੁੱਪ ਬਣਾਏ ਜਾਣਗੇ ਜਿਨ੍ਹਾਂ ਦਾ ਇੱਕ ਇੱਕ ਲੀਡਰ ਹੋਵੇਗਾ ਜੋ ਉਨ੍ਹਾਂ ਦੇ ਨਾਲ ਰਹੇਗਾ। ਦੂਜੇ ਪਾਸੇ ਦਿੱਲੀ ਪੁਲੀਸ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰਦੀ ਰਹੇਗੀ।
ਪਿਛਲੇ ਕਈ ਦਿਨਾਂ ਤੋਂ ਦਿੱਲੀ ਪੁਲੀਸ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਪਾਰਲੀਮੈਂਟ ਭਵਨ ਤੱਕ ਜਾਣ ਲਈ ਟਕਰਾਅ ਬਣਿਆਂ ਹੋਇਆ ਸੀ। ਦਿੱਲੀ ਪੁਲੀਸ ਇਸ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਰਹੀ ਸੀ ਪਰ ਕਿਸਾਨ ਹਰ ਹਾਲਤ ਵਿੱਚ ਪਾਰਲੀਮੈਂਟ ਭਵਨ ਜਾਣਾ ਚਾਹੁੰਦੇ ਸਨ।