ਨਵੀਂ ਦਿੱਲੀ:19 ਜੁਲਾਈ, ਦੇਸ਼ ਕਲਿਕ ਬਿਊਰੋ
ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਗੁਜਰਾਤ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਹਸਪਤਾਲ ਕੋਵਿਡ -19 ਦੁਖਾਂਤ ਦੇ ਸਮੇਂ ਮਨੁੱਖਤਾ ਦੀ ਸੇਵਾ ਕਰਨ ਦੀ ਬਜਾਏ ਵਿਸ਼ਾਲ ਰੀਅਲ ਅਸਟੇਟ ਉਦਯੋਗਾਂ ਵਰਗੇ ਬਣ ਗਏ ਹਨ ।
ਸੁਪਰੀਮ ਕੋਰਟ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਰਿਹਾਇਸ਼ੀ ਕਲੋਨੀਆਂ ਵਿਚਲੇ 2-3 ਕਮਰੇ ਦੇ ਫਲੈਟਾਂ ਤੋਂ ਚੱਲ ਰਹੇ 'ਨਰਸਿੰਗ ਹੋਮ' ਜੋ ਅੱਗ ਤੋਂ ਅਤੇ ਇਮਾਰਤ ਦੀ ਸੁਰੱਖਿਆ ਵੱਲ ਘੱਟ ਹੀ ਧਿਆਨ ਦਿੰਦੇ ਹਨ,ਵਿੱਚ ਸੁਰੱਖਿਆ ਦੇ ਨਿਯਮ ਸਖ਼ਤ ਕੀਤੇ ਜਾਣੇ ਚਾਹੀਦੇ ਹਨ।
ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਹਸਪਤਾਲਾਂ ਲਈ ਕਾਨੂੰਨੀ ਉਲੰਘਣਾਵਾਂ ਨੂੰ ਦਰੁਸਤ ਕਰਨ ਲਈ ਅਗਲੇ ਸਾਲ ਜੁਲਾਈ ਤੱਕ ਦੀ ਸਮਾਂ ਸੀਮਾ ਦਿੱਤੀ।