ਨਵੀਂ ਦਿੱਲੀ 13 ਜੁਲਾਈ ( ਦੇਸ਼ ਕਲਿੱਕ ਬਿਓਰੋ)
ਪੰਜਾਬ ਕਾਂਗਰਸ ਵਿਚਲੇ ਕਲੇਸ਼ ਨੂੰ ਖਤਮ ਕਰਨ ਨੂੰ ਲੈ ਕੇ ਅੱਜ ਦਿੱਲੀ ਵਿੱਚ ਵੱਡੇ ਆਗੂਆਂ ਦੀ ਮੀਟਿੰਗ ਹੋਈ ਹੈ ਜਿਸ ਬਾਰੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ‘ਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਿਵੇਂ ਤਾਲਮੇਲ ਬਿਠਾਇਆ ਜਾਵੇ, ਤੇ ਚਰਚਾ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਡ ਹੁਣ ਦੋ ਤਿੰਨ ਦਿਨਾ ‘ਚ ਇਸ ਮਸਲੇ ਦੀ ਘੁੰਡੀ ਖੋਲ੍ਹ ਦੇਵੇਗੀ।
ਮੀਟਿੰਗ ‘ਚ ਰਾਹੁਲ ਗਾਂਧੀ, ਪ੍ਰਿਅੰਕਾ ਵਾਡਰਾ, ਏ ਕੇ ਵੇਨੂਗੋਪਾਲ, ਪ੍ਰਸ਼ਾਂਤ ਕਿਸ਼ੋਰ, ਹਰੀਸ਼ ਰਾਵਤ ਹਾਜ਼ਰ ਸਨ। ਪਤਾ ਲ਼ਗਾ ਹੈ ਕਿ ਨਵਜੋਤ ਸਿੱਧੂ ਦੀਆਂ ਪ੍ਰਿਅੰਕਾ ਗਾਂਧੀ ਨਾਲ ਕਈ ਗੁਪਤ ਮੀਟਿੰਗਾਂ ਵੀ ਹੋ ਚੁੱਕੀਆਂ ਹਨ।