ਨਵੀਂ ਦਿੱਲੀ: 31 ਮਾਰਚ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਲੋਕਤੰਤਰ ਨੂੰ ਬਚਾਉਣ ਲਈ INDIA ਗਠਜੋੜ ਵੱਲੋਂ ਮਹਾਂਰੈਲੀ ਵਿੱਚ ਲ਼ਖਾਂ ਦੀ ਗਿਣਤੀ ਵਿੱਚ ਆਗੂ ਅਤੇ ਵਰਕਰ ਆਪਣੀ ਆਵਾਜ਼ ਬੁਲੰਦ ਕਰਨ ਲਈ ਪਹੁੰਚੇ ਹੋਏ ਹਨ। ਇਸ ਰੈਲੀ ਵਿੱਚ ਅਉੱਧਵ ਠਾਕਰੇ, ਮਹਿਬੂਬਾ ਮੁਫਤੀ, ਰਾਹੁਲ ਗਾਂਧੀ, ਮਲਿਕਾਅਰਜੁਨ ਖੜਗੇ, ਪ੍ਰਿਅੰਕਾ ਗਾਂਧੀ, ਅਖਿਲੇਸ਼ ਧਾਦਵ, ਭਗਵੰਤ ਮਾਨ ਤੇਜੱਸਵੀ ਯਾਦਵ, ਸ਼ਰਦ ਪਵਾਰ, ਉਮਰ ਅਬਦੁੱਲਾ, ਕਲਪਨਾ ਸੋਰੇਨ ਅਤੇ ਸੁਨੀਤਾ ਕੇਜਰੀਵਾਲ ਅਤੇ ਪੰਜਾਬ ਦੇ ਕੈਬਨਿਟ ਅਤੇ ਵਿਧਾਇਕ ਇਸ ਮਹਾਂਰੈਲੀ ਵਿੱਚ ਪਹੁੰਚੇ ਹੋਏ ਹਨ।