ਨਵੀਂ ਦਿੱਲੀ,18 ਜੂਨ,ਦੇਸ਼ ਕਲਿਕ ਬਿਊਰੋ:
ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਰਕੇ ਪੁਰਮ ਇਲਾਕੇ ਵਿੱਚ ਅੱਜ ਐਤਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ। ਦੋ ਔਰਤਾਂ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ। ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਅੰਬੇਡਕਰ ਨਗਰ ਦੇ ਝੁੱਗੀ-ਝੌਂਪੜੀ ਬਸਤੀ 'ਚ ਦੋ ਔਰਤਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੋਹਾਂ ਔਰਤਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਅਨੁਸਾਰ ਅੱਜ ਤੜਕੇ ਕਰੀਬ 4:40 ਵਜੇ ਆਰ.ਕੇ.ਪੁਰਮ ਪੁਲਿਸ ਸਟੇਸ਼ਨ ਨੂੰ ਇੱਕ ਪੀ.ਸੀ.ਆਰ ਕਾਲ ਆਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਅੰਬੇਡਕਰ ਬਸਤੀ ਵਿੱਚ ਕੁੱਝ ਲੋਕਾਂ ਨੇ ਕਾਲ ਕਰਨ ਵਾਲੇ ਦੀਆਂ ਭੈਣਾਂ ਨੂੰ ਗੋਲੀ ਮਾਰ ਦਿੱਤੀ ਹੈ।