ਨਵੀਂ ਦਿੱਲੀ,9 ਜੂਨ,ਦੇਸ਼ ਕਲਿਕ ਬਿਊਰੋ:
ਨਵੀਂ ਦਿੱਲੀ ਦੀ ਵੈਸ਼ਾਲੀ ਕਲੋਨੀ ਵਿੱਚ ਨਵਜੰਮੇ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਹਨ। ਸਾਰੇ 20 ਨਵਜੰਮੇ ਬੱਚਿਆਂ ਨੂੰ ਦਿੱਲੀ ਫਾਇਰ ਸਰਵਿਸ ਨੇ ਬਚਾ ਲਿਆ ਹੈ ਅਤੇ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।ਅੱਗ ਬੁਝਾਊ ਵਿਭਾਗ ਮੁਤਾਬਕ ਉਨ੍ਹਾਂ ਨੂੰ ਰਾਤ 1.35 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਪਹੁੰਚੀਆਂ। ਹਸਪਤਾਲ ਦੇ ਬੇਸਮੈਂਟ ਵਿੱਚ ਰੱਖੇ ਕੁਝ ਫਰਨੀਚਰ ਨੂੰ ਅੱਗ ਲੱਗ ਗਈ। 2.25 'ਤੇ ਅੱਗ 'ਤੇ ਕਾਬੂ ਪਾਇਆ ਗਿਆ। 20 ਨਵਜੰਮੇ ਬੱਚਿਆਂ ਨੂੰ ਨੇੜਲੇ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।