ਨਵੀਂ ਦਿੱਲੀ,5 ਜੂਨ,ਦੇਸ਼ ਕਲਿਕ ਬਿਊਰੋ:
ਦਿੱਲੀ ਹਾਈਕੋਰਟ ਅੱਜ ਈਡੀ ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਆਪਣਾ ਫੈਸਲਾ ਸੁਣਾਏਗਾ। ਸਿਸੋਦੀਆ ਨੇ ਆਪਣੀ ਪਤਨੀ ਸੀਮਾ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਮੈਡੀਕਲ ਹਾਲਤ ਦੇ ਆਧਾਰ 'ਤੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਜਿਸ 'ਤੇ ਜਸਟਿਸ ਦਿਨੇਸ਼ ਸ਼ਰਮਾ ਦੀ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਸੀਮਾ ਸਿਸੋਦੀਆ ਦੀ ਤਾਜ਼ਾ ਮੈਡੀਕਲ ਰਿਪੋਰਟ ਵੀ ਤਲਬ ਕੀਤੀ ਹੈ।ਸ਼ਨੀਵਾਰ ਨੂੰ ਹੋਈ ਵਿਸ਼ੇਸ਼ ਸੁਣਵਾਈ ਦੌਰਾਨ ਈਡੀ ਨੇ ਸਿਸੋਦੀਆ ਦੀ ਜ਼ਮਾਨਤ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਸਿਸੋਦੀਆ ਆਪਣੀ ਪਤਨੀ ਦਾ ਇਕੱਲਾ ਕੇਅਰਟੇਕਰ ਨਹੀਂ ਹੈ। ਹੁਸੈਨ ਨੇ ਅਦਾਲਤ ਨੂੰ ਸੀਮਾ ਸਿਸੋਦੀਆ ਦੀ ਮੈਡੀਕਲ ਰਿਪੋਰਟ ਦਿੱਤੀ, ਜਿਸ ਦੇ ਆਧਾਰ 'ਤੇ ਉਸ ਨੇ ਦਾਅਵਾ ਕੀਤਾ ਕਿ ਉਸ ਦਾ ਪੁਰਾਣੀ ਅਤੇ ਤਾਜ਼ਾ ਹਾਲਤ ਇੱਕੋ ਜਿਹੀ ਹੈ, ਉਸ ਦੀ ਸਿਹਤ 'ਚ ਕੋਈ ਖਾਸ ਬਦਲਾਅ ਨਹੀਂ ਆਇਆ।