ਨਵੀਂ ਦਿੱਲੀ,26 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਅੱਜ ਸ਼ਾਮ 4 ਵਜੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਸੁਣਾਏਗੀ। ਅਦਾਲਤ ਨੇ ਈਡੀ ਮਾਮਲੇ 'ਚ 18 ਅਪ੍ਰੈਲ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ।ਇਸ ਦੇ ਨਾਲ ਹੀ ਦਿੱਲੀ ਹਾਈਕੋਰਟ ਵੀ ਸੀਬੀਆਈ ਮਾਮਲੇ 'ਚ ਅੱਜ ਅਗਲੀ ਸੁਣਵਾਈ ਕਰੇਗੀ।ਦੂਜੇ ਪਾਸੇ ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਪਹਿਲੀ ਵਾਰ ਮਨੀਸ਼ ਸਿਸੋਦੀਆ ਦਾ ਨਾਂ ਮੁਲਜ਼ਮ ਵਜੋਂ ਅਦਾਲਤ ਵਿੱਚ ਪੇਸ਼ ਕੀਤਾ। ਸੀਬੀਆਈ ਨੇ ਮੰਗਲਵਾਰ ਨੂੰ ਹੀ ਰਾਉਸ ਐਵੇਨਿਊ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।ਸਿਸੋਦੀਆ ਤੋਂ ਇਲਾਵਾ ਜਾਂਚ ਏਜੰਸੀ ਦੀ ਚਾਰਜਸ਼ੀਟ 'ਚ ਹੈਦਰਾਬਾਦ ਦੇ ਸੀਏ ਬੁਚੀ ਬਾਬੂ ਗੋਰਾਂਤਲਾ, ਅਰਜੁਨ ਪਾਂਡੇ ਅਤੇ ਅਮਨਦੀਪ ਸਿੰਘ ਢੱਲ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਅਦਾਲਤ ਚਾਰਜਸ਼ੀਟ 'ਤੇ 12 ਮਈ ਨੂੰ ਸੁਣਵਾਈ ਕਰੇਗੀ। ਬੁਚੀ ਬਾਬੂ ਗੋਰਾਂਤਲਾ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਬੇਟੀ ਕੇ ਕਵਿਤਾ ਦੇ ਸੀਏ ਹਨ। ਈਡੀ ਨੇ ਇਸ ਮਾਮਲੇ ਵਿੱਚ ਕਵਿਤਾ ਤੋਂ ਵੀ ਪੁੱਛਗਿੱਛ ਕੀਤੀ ਹੈ।