ਬਠਿੰਡਾ: 8 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਅੱਜ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਟਚੁਅਲ ਵਰਕਰਜ਼ ਯੁਨਿਅਨ ਪੰਜਾਬ ਦੇ ਫੈਸਲੇ ਮੁਤਾਬਕ ਅੱਜ ਬਠਿੰਡਾ ਸ਼ਹਿਰ ਵਿਚ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਅਤੇ ਰਾਮਵਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਟਚੁਅਲ ਵਰਕਰਜ਼ ਯੂਨੀਅਨ ਪੰਜਾਬ ਦੇ ਆਉਟਸੋਰਸਡ ਮੁਲਾਜ਼ਮਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਰਾਹੀਂ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਵਾਰੇ ਜਾਗਰੂਕ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਿਭਾਗ ਅੰਦਰ ਪਿਛਲੇ ਲੰਮੇ ਅਰਸੇ ਦੌਰਾਨ ਤਨਖਾਹ ਸਕੇਲਾਂ ਵਿਚ ਜੋ ਨਿਗਹੂਣਾ ਵਾਧਾ ਕੀਤਾ ਗਿਆ ਸੀ ਉਹ ਬਿਜਲੀ ਵਿਭਾਗ ਅੰਦਰ ਲਾਗੂ ਨਹੀਂ ਕੀਤਾ ਗਿਆ। ਦੂਸਰੀ ਗੱਲ ਇਸ ਵਿਭਾਗ ਅੰਦਰ ਆਉਟਸੋਰਸਡ ਮੁਲਾਜ਼ਮ ਕੰਮ ਕਰਦੇ ਹਨ ਉਹਨਾਂ ਨਾਲ ਦੋਗਲਾ ਵਿਵਹਾਰ ਕੀਤਾ ਜਾਦਾ ਹੈ ਜਦਕਿ ਰੂਲ ਦੇ ਮੁਤਾਬਕ ਹਰ ਇੱਕ ਮੁਲਾਜਮ ਨੂੰ ਡਿਉਟੀ ਦੋਰਾਨ ਵਹੀਕਲ ਦੀ ਵਰਤੋਂ ਕਰਦੇ ਹਨ ਉਹ ਵਹੀਕਲ ਅਲਾਉਂਸ ਅਤੇ ਪਟਰੋਲ ਭੱਤੇ ਦੋਨਾਂ ਦਾ ਹੱਕਦਾਰ ਹੈ ਇਹ ਕਿਸੇ ਨੂੰ ਦਿੱਤਾ ਜਾ ਰਿਹਾ ਕਿਸੇ ਨੂੰ ਨਹੀਂ ਮਿਲ ਰਿਹਾ ਪ੍ਰੋਜੈਕਟਾਂ ਅੰਦਰ ਪ੍ਰੋਜੈਕਟ ਅਲਾਉਂਸ ਨਹੀਂ ਦਿੱਤਾ ਜਾ ਰਿਹਾ, ਸ਼ਿਫਟ ਡਿਉਟੀ ਅਲਾਉਂਸ ਨਹੀਂ ਦਿੱਤਾ ਜਾ ਰਿਹਾ ਤੇ ਡਿਊਟੀ ਦੋਰਾਨ ਘਾਤਕ ਹਾਦਸਾ ਹੋਣ ਤੇ ਮ੍ਰਿਤਕਾ ਦੇ ਪਰਿਵਾਰ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਇਹ ਮੰਗ ਪੱਤਰ ਦੇ ਕੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਤੁਰੰਤ ਇਨ੍ਹਾਂ ਮੰਗਾਂ ਦਾ ਹੱਲ ਕੀਤਾ ਜਾਵੇ ਤੇ ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਵਾਂਗੇ ਇਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਹੋਵੇਗੀ।
ਇਸ ਮਾਰਚ ਰਾਹੀਂ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਕਿ ਜੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਦਿੱਤੇ ਮੰਗ ਪੱਤਰ ਨੂੰ ਸਰਕਾਰ ਨੇ ਪ੍ਰਵਾਨ ਨਾ ਕੀਤਾ ਤਾਂ ਮੁੱਖ ਮੰਤਰੀ ਪੰਜਾਬ ਦਾ ਫੀਲਡ ਵਿਚ ਆਉਣਾ ਜਾਣਾ ਬੰਦ ਕਰ ਦਿੱਤਾ ਜਾਵੇਗਾ ਤੇ ਹੋਰ ਥਾਂ ਉੱਤੇ ਉਸ ਦਾ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸਮੇਂ ਭਰਾਤਰੀ ਜਥੇਬੰਦੀ ਟੀ.ਐਸ.ਯੂ ਦੇ ਸਰਕਲ ਪ੍ਰਧਾਨ ਚੰਦਰਪਾਲ ਅਤੇ ਸੁਰਿੰਦਰ ਸਿੰਘ ਸੋਨੀ ਵਰਕਰਾ ਸਮੇਤ ਸ਼ਮੂਲੀਅਤ ਕੀਤੀ। ਇਸ ਸਮੇਂ ਆਗੂ ਇਕਬਾਲ ਸਿੰਘ ਪੂਹਲਾ,ਸੰਦੀਪ ਕੁਮਾਰ, ਗੁਰਜੀਤ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ, ਦਰਵੇਸ਼ ਸਿੰਘ, ਸੋਨੂੰ ਕੁਮਾਰ, ਕੁਲਦੀਪ ਸਿੰਘ, ਗੁਰਦਿੱਤ ਸਿੰਘ ਗੋਰਾ, ਅਨਿਲ ਕੁਮਾਰ, ਗੋਰਾ ਭੁੱਚੋ, ਰਤਨ ਲਾਲ, ਤਰਸੇਮ ਸਿੰਘ,ਮਹਿੰਦਰ ਕੁਮਾਰ, ਦਨੇਸ਼ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ