ਨਵੀਂ ਦਿੱਲੀ: 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਵਿਚੋਂ ਦੇਸ਼ ਵਾਸੀਆਂ ਦੇ ਨਾਂ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘੱਟ ਪੜ੍ਹੇ ਲਿਖੇ ਹੋਣ ਦਾ ਮਾਮਲਾ ਉਠਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਚਿੱਠੀ ਜਾਰੀ ਕੀਤੀ ਹੈ ਤੇ ਲਿਖਿਆ ਹੈ ਕਿ ਮੋਦੀ ਜੀ ਵਿਗਿਆਨ ਦੀਆਂ ਗੱਲਾਂ ਨਹੀਂ ਸਮਝਦੇ, ਮੋਦੀ ਜੀ ਸਿੱਖਿਆ ਦੀ ਅਹਿਮੀਅਤ ਨਹੀਂ ਸਮਝਦੇ, ਪਿਛਲੇ ਕੁਝ ਸਾਲਾਂ ਵਿਚ 60 ਹਜ਼ਾਰ ਸਕੂਲ ਬੰਦ ਕੀਤੇ, ਭਾਰਤ ਦੀ ਤਰੱਕੀ ਲਈ ਪੜ੍ਹਿਆ ਲਿਖਿਆ ਪੀ ਐਮ ਹੋਣਾ ਬਹੁਤ ਜ਼ਰੂਰੀ ਹੈ।