ਨਵੀਂ ਦਿੱਲੀ, 1 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੱਜ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ 2023-24 ਸ਼ੁਰੂ ਹੋ ਗਿਆ ਹੈ। ਇਹ ਨਵਾਂ ਸਾਲ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। ਪੈਟਰੋਲੀਅਮ ਕੰਪਨੀਆਂ ਨੇ ਅੱਜ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 92 ਰੁਪਏ ਤੱਕ ਸਸਤਾ ਹੋ ਗਿਆ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 2119.50 ਰੁਪਏ ਦੀ ਬਜਾਏ 2028 ਰੁਪਏ ਵਿੱਚ ਉਪਲਬਧ ਹੈ। ਜਦਕਿ ਕੋਲਕਾਤਾ 'ਚ ਇਹ ਹੁਣ 2132 ਰੁਪਏ 'ਚ ਮਿਲੇਗਾ। ਪਹਿਲਾਂ ਇਹ 2221.50 ਰੁਪਏ ਵਿੱਚ ਉਪਲਬਧ ਸੀ। ਮੁੰਬਈ ਵਿੱਚ ਕੀਮਤ 1980 ਰੁਪਏ ਹੋ ਗਈ ਹੈ। ਪਹਿਲਾਂ ਇਹ 2071.50 ਰੁਪਏ ਸੀ। ਚੇਨਈ 'ਚ ਵੀ ਸਿਲੰਡਰ 2268 ਰੁਪਏ ਦੀ ਬਜਾਏ 2192.50 ਰੁਪਏ 'ਚ ਮਿਲੇਗਾ।