ਨਵੀਂ ਦਿੱਲੀ, 30 ਮਾਰਚ,ਦੇਸ਼ ਕਲਿਕ ਬਿਊਰੋ:
ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਹਵਾਈ ਅੱਡੇ ਤੋਂ ਕੁਵੈਤ ਜਾਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ ਚਾਰ ਘੰਟੇ ਪਹਿਲਾਂ ਰਵਾਨਾ ਹੋਈ। ਇਸ ਕਾਰਨ 20 ਯਾਤਰੀ ਹਵਾਈ ਅੱਡੇ 'ਤੇ ਹੀ ਰਹਿ ਗਏ। ਘਟਨਾ ਬੁੱਧਵਾਰ ਦੀ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ IX-695 ਨੇ ਵਿਜੇਵਾੜਾ ਹਵਾਈ ਅੱਡੇ ਤੋਂ ਦੁਪਹਿਰ 1:10 ਵਜੇ ਕੁਵੈਤ ਲਈ ਰਵਾਨਾ ਹੋਣਾ ਸੀ, ਪਰ ਸਵੇਰੇ 9:55 ਵਜੇ ਹੀ ਉਡਾਣ ਭਰ ਲਈ।ਏਅਰ ਇੰਡੀਆ ਦੇ ਇਕ ਅਧਿਕਾਰੀ ਮੁਤਾਬਕ ਫਲਾਈਟ ਨੂੰ ਰੀ-ਸ਼ਿਊਲ ਕੀਤਾ ਗਿਆ ਸੀ। ਇਸ ਮਾਮਲੇ ਬਾਰੇ ਯਾਤਰੀਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ। ਵਿਜੇਵਾੜਾ ਹਵਾਈ ਅੱਡੇ ਦੇ ਡਾਇਰੈਕਟਰ ਲਕਸ਼ਮੀ ਕਾਂਤ ਰੈੱਡੀ ਨੇ ਕਿਹਾ ਕਿ 15 ਤੋਂ ਵੱਧ ਯਾਤਰੀ ਨਹੀਂ ਜਾ ਸਕੇ।ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਫਲਾਈਟ ਦੇ ਸਮੇਂ ਵਿਚ ਬਦਲਾਅ ਬਾਰੇ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਏਜੰਟਾਂ ਰਾਹੀਂ ਟਿਕਟਾਂ ਬੁੱਕ ਕਰਵਾਈਆਂ ਸਨ ਅਤੇ ਟਿਕਟ ਏਜੰਟਾਂ ਨੇ ਉਨ੍ਹਾਂ ਨੂੰ ਫਲਾਈਟ ਦੇ ਸਮੇਂ 'ਚ ਬਦਲਾਅ ਦੀ ਜਾਣਕਾਰੀ ਨਹੀਂ ਦਿੱਤੀ ਸੀ।