ਨਵੀਂ ਦਿੱਲੀ,10 ਮਾਰਚ,ਦੇਸ਼ ਕਲਿਕ ਬਿਊਰੋ:
ਲੈਂਡ ਫਾਰ ਜੌਬ ਘੁਟਾਲੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ, ਨੋਇਡਾ ਅਤੇ ਪਟਨਾ 'ਚ ਲਾਲੂ ਯਾਦਵ ਦੇ ਕਰੀਬੀ ਸਹਿਯੋਗੀਆਂ ਦੇ 15 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ED ਦੀ ਟੀਮ ਪਟਨਾ ਸਥਿਤ ਸਾਬਕਾ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਕੇ ਅਬੂ ਦੋਜਾਨਾ ਦੇ ਘਰ ਵੀ ਪਹੁੰਚ ਗਈ ਹੈ। ਇੱਥੇ ਵੀ ਤਲਾਸ਼ੀ ਲਈ ਜਾ ਰਹੀ ਹੈ। ਸਾਬਕਾ ਵਿਧਾਇਕ ਅਬੂ ਦੋਜਾਨਾ ਲਾਲੂ ਦੇ ਕਰੀਬੀ ਹਨ। ਪੇਸ਼ੇ ਤੋਂ ਬਿਲਡਰ ਹਨ।ਪਤਾ ਲੱਗਾ ਹੈ ਕਿ ਲਾਲੂ ਯਾਦਵ ਦੀਆਂ ਤਿੰਨ ਬੇਟੀਆਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਹੇਮਾ, ਰਾਗਿਨੀ ਅਤੇ ਚੰਦਾ ਦੇ ਘਰ ਦਿੱਲੀ ਵਿੱਚ ਹਨ, ਜਿੱਥੇ ਈਡੀ ਦੀ ਟੀਮ ਮੌਜੂਦ ਹੈ। ਸੂਤਰਾਂ ਦੀ ਮੰਨੀਏ ਤਾਂ ਈਡੀ ਦੀ ਟੀਮ ਬਿਹਾਰ ਦੇ ਉਪ ਮੁੱਖ ਮੰਤਰੀ ਤੇ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਦੇ ਦਿੱਲੀ ਸਥਿਤ ਘਰ ਵੀ ਪਹੁੰਚ ਗਈ ਹੈ।ਅੱਜ ਸ਼ੁੱਕਰਵਾਰ ਨੂੰ ਈਡੀ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪਟਨਾ ਵਿੱਚ ਲਾਲੂ ਦੇ ਕਰੀਬੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਅਬੂ ਦੁਜਾਨਾ ਦੇ ਘਰ ਛਾਪਾ ਮਾਰਿਆ। ਸਵੇਰੇ 6 ਵਜੇ ਈਡੀ ਦੇ 12 ਅਧਿਕਾਰੀ ਉਸ ਦੇ ਘਰ ਪਹੁੰਚੇ। ਛਾਪੇਮਾਰੀ ਦੌਰਾਨ ਅਬੂ ਦੁਜਾਨਾ ਘਰ ਦੀ ਬਾਲਕੋਨੀ ਵਿੱਚ ਆਇਆ ਅਤੇ ਕਿਹਾ ਕਿ ਇਹ ਕਾਰਵਾਈ ਇੱਕ ਸਿਆਸੀ ਸਾਜ਼ਿਸ਼ ਹੈ।ਇਸ ਦੌਰਾਨ ਅਧਿਕਾਰੀਆਂ ਨੇ ਸਾਰੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ। ਇਸ ਮਾਮਲੇ ਵਿੱਚ ਅਧਿਕਾਰੀ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ।