ਨਵੀਂ ਦਿੱਲੀ, 9 ਮਾਰਚ , ਦੇਸ਼ ਕਲਿੱਕ ਬਿਓਰੋ-
ਮਹਿੰਦਰਾ ਥਾਰ ਦੇ ਡਰਾਈਵਰ ਦੇ ਵਾਹਨ ਤੋਂ ਕੰਟਰੋਲ ਖੋਹਣ ਕਾਰਨ ਪੱਛਮੀ ਦਿੱਲੀ ਦੇ ਵਸੰਤ ਵਿਹਾਰ ਇਲਾਕੇ ‘ਚ ਬੁੱਧਵਾਰ ਸ਼ਾਮ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਸ਼ੱਕ ਹੈ ਕਿ ਘਟਨਾ ਸਮੇਂ ਥਾਰ ਦਾ ਡਰਾਈਵਰ ਸ਼ਰਾਬੀ ਸੀ।
ਪੁਲਸ ਮੁਤਾਬਕ ਇਹ ਹਾਦਸਾ ਬੁੱਧਵਾਰ ਸ਼ਾਮ ਕਰੀਬ 7:30 ਵਜੇ ਬਸੰਤ ਵਿਹਾਰ ਪੁਲਸ ਸਟੇਸ਼ਨ 'ਚ ਹੋਇਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਮੌਕੇ 'ਤੇ, ਇੱਕ ਥਾਰ ਅਤੇ ਦੋ ਹੋਰ ਚਾਰ ਪਹੀਆ ਵਾਹਨਾਂ ਦੇ ਨਾਲ-ਨਾਲ ਤਿੰਨ ਰੇਹੜੀ (ਸਟਾਲ ਕਾਰਟ) ਨੁਕਸਾਨੇ ਗਏ ਸਨ। ਜਾਂਚ ਕਰਨ 'ਤੇ ਪਤਾ ਲੱਗਿਆ ਹੈ ਕਿ ਇਹ ਹਾਦਸਾ ਥਾਰ ਦੇ ਡਰਾਈਵਰ ਕਾਰਨ ਹੋਇਆ ਹੈ।" .
"ਹਾਦਸੇ 'ਚ ਬੱਚਿਆਂ ਸਮੇਤ ਕੁੱਲ ਅੱਠ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਏਮਜ਼ ਦੇ ਟਰਾਮਾ ਸੈਂਟਰ 'ਚ ਲਿਜਾਇਆ ਗਿਆ। ਜ਼ਖਮੀ ਸ਼ਿਵ ਕੈਂਪ ਵਸੰਤ ਵਿਹਾਰ ਅਤੇ ਏਕਤਾ ਵਿਹਾਰ, ਆਰ ਕੇ ਪੁਰਮ ਦੇ ਨਿਵਾਸੀ ਹਨ। ਹਸਪਤਾਲ ਵਿੱਚ ਇਲਾਜ ਦੌਰਾਨ ਮੁੰਨਾ ਅਤੇ ਸਮੀਰ ਨਾਮਕ ਦੋ ਜ਼ਖਮੀਆਂ ਨੇ ਦਮ ਤੋੜ ਦਿੱਤਾ ਹੈ”। ਅਧਿਕਾਰੀ ਨੇ ਕਿਹਾ।
ਅਧਿਕਾਰੀ ਨੇ ਅੱਗੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 304ਏ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।