ਨਵੀਂ ਦਿੱਲੀ, 27 ਫਰਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਤ੍ਰਿਪੁਰਾ ਵਿੱਚ ਚੋਣਾਂ ਪੈਣ ਤੋਂ ਬਾਅਦ ਹੁਣ ਚੋਣ ਸਰਵੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਆਏ ਸਰਵੇ ਮੁਤਾਬਕ ਤ੍ਰਿਪੁਰਾ ਵਿੱਚ ਮੁੜ ਤੋਂ ਕਮਲ ਖੇਡਣ ਦੇ ਅਨੁਮਾਨ ਹਨ। ਇੰਡੀਆ ਟੂਡੇ ਮਾਅ ਐਕਸਿਸ ਪੋਲ ਵਿੱਚ ਸੂਬੇ ਦੀਆਂ ਕੁਲ 60 ਸੀਟਾਂ ਵਿਚੋਂ ਭਾਜਪਾ ਨੂੰ 36 ਤੋਂ 45 ਤੱਕ ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਅਗਿਜਟ ਪੋਲ ਮੁਤਾਬਕ ਭਾਜਪਾ ਨੂੰ ਵੱਡਾ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ, ਤਾਂ ਉਥੇ ਲੰਬੇ ਸਮੇਂ ਤੱਕ ਸੱਤਾ ਵਿੱਚ ਰਹੀ ਸੀਪੀਐਮ ਅਤੇ ਕਾਂਗਰਸ ਦੇ ਗਠਜੋੜ ਨੂੰ 6 ਤੋਂ 11 ਸੀਟਾਂ ਮਿਲਣ ਦਾ ਅਨੁਮਾਨ ਹੈ। ਇਨ੍ਹਾਂ ਦੋਵਾਂ ਪਾਰਟੀਆਂ ਦੇ ਗਠਜੋੜ ਨਾਲੋਂ ਵੱਡੀ ਸਫਲਤਾ ਨਵੀਂ ਬਣੀ ਪਾਰਟੀ ਤਿਪਰਾ ਮੋਥਾ ਨੂੰ ਮਿਲਦੀ ਦਿਖਾਈ ਦੇ ਰਹੀ ਹੈ। ਸਰਵੇ ਮੁਤਾਬਕ ਤਿਪਰਾ ਮੋਥਾ ਨੁੰ 9 ਤੋਂ 16 ਸੀਟਾਂ ਮਿਲ ਸਕਦੀਆਂ ਹਨ।