2024 ਵਿੱਚ ਭਾਜਪਾ ਨੂੰ ਦੇਸ਼ ਦੀ ਗੱਦੀ ਤੋਂ ਲਾਹ ਸੁੱਟਣ ਲਈ ਵਿਆਪਕ ਇਕਜੁਟਤਾ ਦੀ ਅਪੀਲ
ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ, ਸਾਬਕਾ ਵਿਦੇਸ਼ ਮੰਤਰੀ ਤੇ ਕਾਂਗਰਸ ਆਗੂ ਸਲਮਾਨ ਖੁਸ਼ਰੀਦ, ਤਮਿਲਨਾਡੂ ਤੋਂ ਥਿਰੂਮਾਵਲਵਨ ਸਮੇਤ ਕਈ ਆਗੂਆਂ ਨੇ ਕੀਤੀ ਸ਼ਮੂਲੀਅਤ
ਪਟਨਾ, 18 ਫਰਵਰੀ, ਦੇਸ਼ ਕਲਿੱਕ ਬਿਓਰੋ :
ਭਾਕਪਾ ਮਾਲੇ ਦੀ 11ਵੀਂ ਪਾਰਟੀ ਕਾਂਗਰਸ ਮੌਕੇ ਅੱਜ ਪਟਨਾ ਦੇ ਸ੍ਰੀ ਕ੍ਰਿਸ਼ਨਾ ਮੇਮੋਰੀਅਲ ਹਾਲ ਵਿੱਚ ‘ਸੰਵਿਧਾਨ ਬਚਾਓ-ਲੋਕਤੰਤਰ ਬਚਾਓ-ਦੇਸ਼ ਬਚਾਓ’ ਰਾਸ਼ਟਰੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ, ਸਾਬਕਾ ਵਿਦੇਸ਼ ਮੰਤਰੀ ਤੇ ਕਾਂਗਰਸ ਆਗੂ ਸਲਮਾਨ ਖੁਸ਼ਰੀਦ ਸੰਸਦ ਮੈਂਬਰ ਅਤੇ ਵਿਦੁਥਲਾਈ ਵਿਚਰੂਥਿਗਲ ਕਾਚੀ (ਲਿਬਰੇਸ਼ਨ ਪੈਂਥਰਜ ਪਾਰਟੀ, ਤਮਿਲਨਾਡੂ) ਦੇ ਆਗੂ ਥਿਰੂਮਾਵਲਵਨ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ।
ਭਾਕਪਾ ਮਾਲੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਉਤੇ ਮਾਲੇ ਰਾਜ ਸਕੱਤਰ ਕੁਣਾਲ, ਏਪਵਾ ਦੀ ਕੌਮੀ ਪ੍ਰਧਾਨ ਰਤਿ ਰਾਵ, ਅਸਮ ਦੀ ਚਰਚਿਤ ਮਹਿਲਾ ਨੇਤਰੀ ਪ੍ਰਤਿਮਾ ਇੰਗਪੀ, ਜਦਯੂ ਦੇ ਰਾਸ਼ਟਰੀ ਪ੍ਰਧਾਨ ਲਲਨ ਸਿੰਘ, ਕਾਂਗਰਸ ਵਿਧਾਇਕ ਸ਼ਕੀਲ ਅਹਿਮਦ, ਮਾਲੇ ਵਿਧਾਇਕ ਦਲ ਦੇ ਆਗੂ ਮਹਿਬੂਬ ਆਲਮ, ਸੱਤਿਆਦੇਵ ਰਾਮ, ਵਿਨੋਦ ਸਿੰਘ, ਧੀਰੇਦਰ ਝਾਅ, ਸੰਦੀਪ ਸੌਰਵ ਆਦਿ ਹਾਜ਼ਰ ਸਨ।
ਮਾਲੇ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਅੱਜ ਜਦੋਂ ਸੰਵਿਧਾਨ ਅਤੇ ਲੋਕਤੰਰ ਦੀ ਬੁਨਿਆਦ ਖਤਰੇ ਵਿੱਚ ਹੈ, ਤਾਂ ਅਸੀਂ ਸਭ ਨੇ ਦੇਸ਼ ਬਚਾਉਣ ਲਈ ਇਕ ਬਹੁਤ ਫੈਸਲਾਕੁੰਨ ਲੜਾਈ ਲੜਨੀ ਹੋਵੇਗੀ ਅਤੇ ਇਸ ਲਈ ਵਿਆਪਕ ਇਕਜੁਟਤਾ ਕਾਇਮ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲੇ ਦੌਰ ਦਾ ਐਮਰਜੈਂਸੀ ਅੱਜ ਦੀ ਐਂਮਰਜੈਂਸੀ ਦੇ ਸਾਹਮਣੇ ਕੁਝ ਵੀ ਨਹੀਂ ਹੈ। ਆਜ਼ਾਦੀ ਦੇ ਸਮੇਂ ਆਰਐਸਐਸ ਨੇ ਕਿਹਾ ਸੀ ਕਿ ਭਾਰਤ ਸੰਵਿਧਾਨ ਮਨੂਸਮ੍ਰਿਤੀ ਹੈ। ਅੱਜ ਸੰਵਿਧਾਨ ਨੂੰ ਸਾਹਮਣੇ ਰੱਖਕੇ ਪੂਰੇ ਦੇਸ਼ ਦੀ ਤਹਿਸ ਨਹਿਸ ਕੀਤਾ ਜਾ ਰਿਹਾ ਹੈ। ਸਾਡੇ ਸਾਰੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਨਗਰਿਕਾਂ ਦੀ ਪਰਿਭਾਸ਼ਾ ਬਦਲਕੇ ਪ੍ਰਜਾ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹਾਂ। ਕਾਂਗਰਸ ਵੀ ਭਾਰਤ ਜੋੜੇ ਯਾਤਰਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨਾਗਰਿਕ ਅੰਦੋਲਨ ਦਾ ਜ਼ਿਕਰ ਕੀਤਾ ਅਤੇ ਰਾਜਨੀਤਿਕ ਬੰਦੀਆਂ ਨੂੰ ਰਿਹਾਈ ਦੀ ਮੰਗ ਚੁੱਕੀ।
ਇਸ ਮੁੱਕੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਭਾਕਪਾ ਮਾਲੇ ਵੱਲੋਂ ਇਸ ਮੌਕੇ ਸੱਦੇ ਜਾਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਲ ਭਰ ਪਹਿਲਾ ਭਾਜਪਾ ਤੋਂ ਅਲੱਗ ਹੋਣ ਦੀ ਗੱਲ ਸਾਡੀ ਪਾਰਟੀ ਵਿੱਚ ਚਲ ਰਹੀ ਸੀ ਅਤੇ ਅੰਤ ਅਸੀਂ ਉਨ੍ਹਾਂ ਤੋਂ ਅਲੱਗ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲਕੇ ਅੱਜ ਕੰਮ ਕਰ ਰਹੇ ਹਾਂ। ਭਾਜਪਾ ਤੋਂ ਅਲੱਗ ਹੋਣ ਉਤੇ ਸਭ ਨੇ ਸਵਾਗਤ ਕੀਤਾ। ਹੁਣ ਜ਼ਿਆਦਾ ਤੋਂ ਜ਼ਿਆਦਾ ਪਾਰਟੀਆਂ ਨੂੰ ਇਕਜੁੱਟ ਕਰਕੇ ਲੋਕ ਸਭਾ ਦਾ ਚੋਣ ਲੜਾਂਗੇ, ਤਾਂ ਹੀ ਭਾਜਪਾ ਤੋਂ ਦੇਸ਼ ਨੂੰ ਮੁਕਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਿਆਪਕ ਵਿਰੋਧੀ ਏਕਤਾ ਦਾ ਨਿਰਮਾਣ ਹੋਵੇ, ਇਹ ਸਮੇਂ ਦੀ ਮੰਗ ਹੈ। ਅਸੀਂ ਕਾਂਗਰਸ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਮੰਚ ਉਤੇ ਬੈਠੇ ਕਾਂਗਰਸ ਆਗੂ ਸਲਮਾਨ ਖੁਸ਼ਰੀਦ ਨੂੰ ਕਿਹਾ ਕਿ ਇਹ ਸੰਦੇਸ਼ ਕਾਂਗਰਸ ਦੇ ਕੇਂਦਰੀ ਆਗੂਆਂ ਤੱਕ ਪਹੁੰਚਾ ਦਿੱਤਾ ਜਾਵੇ। ਜੇਕਰ ਅਸੀਂ ਸਾਰੇ ਮਿਲਕੇ ਚਲਾਗੇ ਤਾਂ ਭਾਜਪਾ 100 ਤੋਂ ਹੇਠਾਂ ਆ ਜਾਵੇਗੀ।
ਉਪਮੁੱਖ ਮੰਤਰੀ ਸ੍ਰੀ ਤੇਜਸਵੀ ਪ੍ਰਸਾਦ ਯਾਦਵ ਨੇ ਕਿਹਾ ਕਿ ਮੋਦੀ ਉਤੇ ਨਹੀਂ ਮੁੱਦੇ ਉਤੇ ਗੱਲਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿ ਭਾਜਪਾ ਮਾਈਡ ਸੈਟ ਦੀ ਮੀਡੀਆ ਮੁੱਦਾ ਭਟਕਾਉਣ ਦਾ ਯਤਨ ਕਰਦੇ ਰਹਿੰਦੀ ਹੈ।
ਕਾਂਗਰਸੀ ਆਗੂ ਸਲਮਾਨ ਖੁਸ਼ਰੀਦ ਨੇ ਕਿਹਾ ਕਿ ਬਦਲਦੇ ਸਮੇਂ ਅਤੇ ਸਮਾਜ ਦੀ ਮੰਗ ਦੇ ਨਾਲ ਭਾਕਪਾ ਮਾਲੇ ਵੱਲੋਂ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨੀਤੀਸ਼ ਕੁਮਾਰ ਦੇ ਬਿਹਾਰ ਮਾਡਲ ਦੀ ਚਰਚਾ ਹਰ ਥਾਂ ਹੋਣੀ ਚਾਹੀਦੀ ਹੈ। ਅਸੀਂ ਵੀ ਉਹੀ ਚਾਹੁੰਦੇ ਹਾਂ ਜੋ ਆਪ ਚਾਹੁੰਦੇ ਹੋ, ਮਾਮਲਾ ਬਸ ਐਨਾ ਹੈ ਕਿ ਪਹਿਲਾਂ ‘ਆਈ ਲਵ ਯੂ’ ਕੌਣ ਬੋਲੇਗਾ।
ਇਸ ਮੌਕੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਆਪਣਾ ਸੰਦੇਸ਼ ਭੇਜਿਆ ਗਿਆ।