ਨਵੀਂ ਦਿੱਲੀ, 17 ਫਰਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰੇ ਹੀ ਜੰਮੂ ਕਸ਼ਮੀਰ ਦੇ ਕਟੜਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਕਪ ਵਿਗਿਆਨ ਕੇਂਦਰ ਅਨੁਸਾਰ ਸ਼ੁਕਰਵਾਰ ਸਵੇਰੇ ਜੰਮੂ ਅਤੇ ਕਸ਼ਮੀਰ ਦੇ ਕਟੜਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸਵੇਰੇ 5 ਵਜ ਕੇ 1 ਮਿੰਟ ਉਤੇ ਰਿਕਟਰ ਸਕੇਲ ਉਤੇ 3.6 ਦੀ ਤੀਵਰਤਾ ਵਾਲਾ ਭੂਚਾਲ ਰਿਕਾਰਡ ਕੀਤਾ ਗਿਆ। ਉਥੇ ਭੂਚਾਲ ਦੀ ਗਹਿਰਾਈ 10 ਕਿਮੀ ਰਿਕਾਰਡ ਕੀਤੀ ਗਈ।
ਰਾਸ਼ਟਰੀ ਭੂਕਪ ਵਿਗਿਆਨ ਕੇਂਦਰ ਨੇ ਇਕ ਟਵੀਟ ਵਿੱਚ ਕਿਹਾ, ‘ਭਾਰਤੀ ਸਮੇਂ ਅਨੁਸਾਰ 17-02-2023 ਨੂੰ ਸਵੇਰੇ 5 ਵਜਕੇ 1 ਮਿੰਟ ਉਤੇ 3.6 ਤੀਵਰਤਾ ਦਾ ਭੂਚਾਲ ਆਇਆ।