ਨਗੂਣੀਆਂ ਤਨਖਾਹਾਂ ਤੇ ਪਰਿਵਾਰ ਪਾਲਣਾ ਔਖਾ: ਅਨਿਲ ਕੁਮਾਰ
ਭੁੱਚੋ ਮੰਡੀ: 8 ਫਰਵਰੀ, ਦੇਸ਼ ਕਲਿੱਕ ਬਿਓਰੋ
ਅੱਜ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਭੁੱਚੋ ਦੇ ਪ੍ਰਧਾਨ ਸੰਦੀਪ ਕੁਮਾਰ ਤੇ ਅਨਿਲ ਕੁਮਾਰ ਨੇ ਅੱਜ ਸਬ ਡਵੀਜ਼ਨ ਭੁੱਚੋ ਮੀਟਿੰਗ ਕਰਕੇ ਫੈਸਲਾ ਲਿਆ ਕਿ 16 ਫਰਵਰੀ ਨੂੰ ਪਟਿਆਲੇ ਮੁੱਖ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਚ ਆਪਣੀਆਂ ਹੱਕੀ ਮੰਗਾ ਲਈ ਪਰਿਵਾਰਾਂ ਸਮੇਤ ਸਾਮਿਲ ਹੋਵਾਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਵੱਲੋ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਠੇਕੇਦਾਰ ਕੰਪਨੀਆਂ ਆਓੁਟਸੋਰਸਡ ਮੁਲਾਜ਼ਮਾ ਦਾ ਸ਼ੋਸ਼ਣ ਕਰ ਰਹੀਆਂ ਹਨ ਅਤੇ ਅਸੀ ਕੰਪਨੀਆਂ ਨੂੰ ਬਾਹਰ ਕੱਢਾਂਗੇ ਤੇ ਕੱਚੇ ਕਾਮੇ ਪੱਕੇ ਕਰਾਗੇ। ਪਰ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਕਾਰਪੋਰੇਸ਼ਨ ਦੇ ਇਸਾਰੇ ਤੇ ਪੈਸਕੋ ਵੱਲੋ ਟਰਾਂਸਕੋ ਦੇ ਆਉਟਸੋਰਸਡ ਕਾਮਿਆਂ ਨੂੰ 31.3.23 ਤੋ ਪਹਿਲਾਂ ਪੈਸਕੋ ਤੋਂ ਪ੍ਰਵਾਨਗੀ ਲੈਣ ਦਾ ਪੱਤਰ ਜਾਰੀ ਕੀਤਾ ਗਿਆ। ਜੇਕਰ ਕੰਪਨੀ ਤੋਂ ਪ੍ਰਵਾਨਗੀ ਨਹੀਂ ਲਈ ਤਾਂ ਵਰਕਰ ਨੂੰ ਟਰਮੀਨੇਟ ਕਰ ਦਿੱਤਾ ਜਾਵੇਗਾ।ਜਦਕਿ ਪਹਿਲਾਂ ਕਦੇ ਵੀ ਪ੍ਰਵਾਨਗੀ ਦੀ ਕੋਈ ਸ਼ਰਤ ਨਹੀ ਸੀ ।ਇਹ ਸਰਕਾਰ ਦੇ ਇਸਾਰੇ ਤੇ ਕੰਪਨੀਆਂ ਦਾ ਕਾਮਿਆਂ ਤੇ ਦਬਾਅ ਪਾਉਣ ਦਾ ਤਰੀਕਾ ਹੈ ਤਾਂ ਜੋ ਕਾਮੇ ਕੰਪਨੀਆਂ ਤੇ ਠੇਕੇਦਾਰਾਂ ਨੂੰ ਬਾਹਰ ਕੱਢਣ ਦੀ ਮੰਗ ਨਾ ਕਰਨ ਅਤੇ ਜਦੋਂ ਛਾਂਟੀ ਕਰਨ ਦੀ ਲੋੜ ਬਣਦੀ ਹੈ ਤਾਂ ਛਾਂਟੀ ਦੀ ਜਿੰਮੇਵਾਰੀ ਆਉਟਸੋਰਸਡ ਕੰਪਨੀਆਂ ਤੇ ਪਾ ਦਿੱਤੀ ਜਾਵੇ ਅਤੇ ਪਹਿਲਾਂ ਆਉਟਸੋਰਸਡ ਮੁਲਾਜ਼ਮਾਂ ਤੇ ਸਿਰਫ਼ ਦਬਾਅ ਸਰਕਾਰੀ ਅਧਿਕਾਰੀਆਂ ਦਾ ਹੀ ਹੁੰਦਾ ਸੀ ਪਰ ਹੁਣ ਉਨ੍ਹਾਂ ਉੱਤੇ ਦੂਹਰੇ ਦਬਾਅ ਹੇਠ ਸਰਕਾਰੀ ਅਧਿਕਾਰੀਆਂ ਤੇ ਕੰਪਨੀਆਂ ਵੱਲੋਂ ਦਬਾਅ ਕੇ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਛਾਂਟੀ ਦੇ ਹਮਲੇ ਨੂੰ ਲਾਗੂ ਕਰਨ ਵਾਸਤੇ ਕੰਪਨੀਆਂ ਵਿਰੁੱਧ ਜਬਾਨਬੰਦੀ ਕਰਨ ਵਾਸਤੇ ਇਹ ਹਮਲਾ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਠੇਕਾ ਮੁਲਾਜ਼ਮ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕਰਨਗੇ।
ਯੂਨੀਅਨ ਦੇ ਆਗੂ ਅਨਿਲ ਕੁਮਾਰ ਨੇ ਅੱਗੇ ਕਿਹਾ ਕਿ ਫੀਲਡ ਚ ਕੰਮ ਕਰਦੇ ਕਾਮਿਆਂ ਨੂੰ ਪੈਟਰੋਲ ਭੱਤਾ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਅੱਧੀ ਤਨਖਾਹ ਪੈਟਰੋਲ ਵਿੱਚ ਓੁਡ ਜਾਂਦੀ ਹੈ ਅਤੇ ਨਾ ਹੀ ਪੋਸਟਾ ਚ ਕੋਈ ਵਾਧਾ ਕੀਤਾ ਗਿਆ। ਇਹਨਾਂ ਮੰਗਾਂ ਦਾ ਹੱਲ ਕਰਵਾਉਣ ਲਈ 16 ਫਰਵਰੀ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਮੈਨਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਧਰਨਾ ਪਰਿਵਾਰਾਂ ਅਤੇ ਬੱਚਿਆਂ ਸਮੇਤ ਦਿੱਤਾ ਜਾਵੇਗਾ।