ਚੰਡੀਗੜ੍ਹ: 31 ਜਨਵਰੀ, ਦੇਸ਼ ਕਲਿੱਕ ਬਿਓਰੋ
ਕਪੂਰਥਲਾ ਅਦਾਲਤ ਵੱਲੋਂ ਵੱਖੋ ਵੱਖਰੀਆਂ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਸ ਵਿੱਚ 3 ਪ੍ਰੋਸੈਸ ਸਰਵਰ, 2 Peon ਅਤੇ 3 ਲਿਫਟ ਓਪਰੇਟਰਾਂ ਦੀ ਭਰਤੀ ਕੀਤੀ ਜਾਣੀ ਹੈ। ਪੰਜਾਬੀ ਟ੍ਰਿਬਿਊਨ ਦੇ ਪੰਨਾ 5 ‘ਤੇ ਅੰਗਰੇਜ਼ੀ ਵਿੱਚ ਛਪੇ ਇਸ਼ਤਿਹਾਰ ਦੇ ਮੁਤਾਬਕ ਬਿਨੈਕਾਰਾਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਪ੍ਰੋਸੈਸ ਸਰਵਰ ਦਸਵੀਂ ਪਾਸ ਅਤੇ ਪੰਜਾਬੀ ਦੀ ਚੰਗੀ ਜਾਣਕਾਰੀ ਰੱਖਣ ਵਾਲਾ ਹੋਵੇ ਅਤੇ ਇਸ ਦੀ ਇੱਕ ਇੱਕ ਆਸਾਮੀ ਸਡਿਉਲ ਕਾਸਟ, ਹੈਂਡੀਕੈਪਡ ਅਤੇ ਪਛੜੀ ਸ਼੍ਰੇਣੀ ਲਈ ਰਾਖਵੀਂ ਹੈ।
ਲਿਫਟ ਓਪਰੇਟਰ ਦਸਵੀਂ ਪਾਸ, ਇਲੈਕਟ੍ਰੀਕਲ ਵਿੰਗ ਵਿੱਚ ਆਈ ਟੀ ਆਈ ਅਤੇ ਮੇਨਟੀਨੈਂਸ ਵਿੱਚ ਦੋ ਸਾਲ ਦਾ ਤਜਰਬਾ ਰੱਖਦਾ ਹੋਵੇ।
Peon ਘੱਟੋ ਘੱਟ ਅੱਠਵੀਂ ਪਾਸ ਅਤੇ ਪੰਜਾਬੀ ਦੀ ਜਾਣਕਾਰੀ ਰੱਖਦਾ ਹੋਵੇ।
ਬਾਕੀ ਜਾਣਕਾਰੀ ਅਤੇ ਬਿਨੈਕਾਰ ਪ੍ਰੋਫਾਰਮਾ ਹੇਠ ਦਿੱਤੇ ਇਸ਼ਤਿਹਾਰ ਵਿੱਚ ਦਰਜ ਹੈ।