ਚੰਡੀਗੜ੍ਹ: 29 ਜਨਵਰੀ, ਦੇਸ਼ ਕਲਿੱਕ ਬਿਓਰੋ
ਸੈਂਟਰਲ ਬੈਂਕ ਆਫ ਇੰਡੀਆ ਨੇ ਮੈਨੇਜਰਾਂ ਦੀਆਂ 250 ਆਸਾਮੀਆਂ ‘ਤੇ ਅਰਜ਼ੀਆਂ ਦੀ ਮੰਗ ਕੀਤੀ ਹੇ। ਬੈਂਕ ਦੇ ਮਨੁੱਖੀ ਸਰੋਤ ਵਿਕਾਸ ਵਿਭਾਗ ਭਰਤੀ ਅਤੇ ਤਰੱਕੀ ਡਿਵੀਜ਼ਨ ਵੱਲੋਂ ਜਾਰੀ ਕੀਤੇ ਇੱਕ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਮੈਨੇਜਮੈਂਟ ਗਰੇਡ ਸਕੇਲ ਚਾਰ ‘ਚ ਅਤੇ ਮਿਡਲ ਮੈਨੇਜਮੈਂਟ ਗਰੇਡ ਸਕੇਲ ਤਿੰਨ ਵਿੱਚ ਮੁੱਖ ਧਾਰਾ ਦੇ ਸੀਨੀਅਰ ਮੈਨੇਜਰਾਂ ਦੀ ਲੋੜ ਹੈ। ਬੈਂਕ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਮਿਤੀ (ਟੈਂਟੇਟਿਵ) 27-1-2023 ਅਤੇ ਰਜਿਸਟ੍ਰੇਸ਼ਨ ਬੰਦ ਹੋਣ ਦੀ ਮਿਤੀ (ਟੈਂਟੇਟਿਵ) 11-2-2023 ਹੈ। ਇਸੇ ਤਰ੍ਹਾਂ ਆਨਲਾਈਨ ਪ੍ਰੀਖਿਆ ਅੰਦਾਜ਼ਨ ਮਹੀਨਾ ਮਾਰਚ 2023 ਅਤੇ ਇੰਟਰਵਿਊ ਦਾ (ਟੈਂਟੇਟਿਵ) ਮਹੀਨਾ ਮਾਰਚ 2023 ਕਿਹਾ ਗਿਆ ਹੈ।
ਬੈਂਕ ਵੱਲੋਂ ਜਾਰੀ ਕੀਤੇ ਇਸ਼ਤਿਹਾਰ ‘ਚ ਐਸ. ਸੀ., ਐਸ ਟੀ, ਓ ਬੀ ਸੀ, ਈ ਡਵਲਿਊ ਐਸ, ਜਨਰਲ ਆਦਿ ਸਾਰੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਹੈ। ਬੈਂਕ ਵੱਲੋਂ ਦੇਸ਼ ‘ਚ ਪਟਿਆਲਾ ਸਮੇਤ 41 ਆਨਲਾਈਨ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬਾਕੀ ਦੀਆਂ ਸ਼ਰਤਾਂ ਤੇ ਯੋਗਤਾਵਾਂ ਨਾਲ ਨੱਥੀ ਕੀਤੇ ਇਸਤਿਹਾਰ ‘ਚ ਦੇਖੀਆਂ ਜਾ ਸਕਦੀਆਂ ਹਨ।
ਅਸਾਮੀਆਂ ਦੀ ਵਧੇਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ