ਨਵੀਂ ਦਿੱਲੀ,29 ਜਨਵਰੀ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨਾਲ ‘ਮਨ ਕੀ ਬਾਤ’ ਕਰਨਗੇ। ਇਹ ਇਸ ਪ੍ਰੋਗਰਾਮ ਦਾ 97ਵਾਂ ਐਪੀਸੋਡ ਹੋਵੇਗਾ, ਜੋ ਇਸ ਸਾਲ ਦਾ ਪਹਿਲਾ ਐਪੀਸੋਡ ਵੀ ਹੋਵੇਗਾ। ਇਸ ਐਡੀਸ਼ਨ ਵਿੱਚ ਪੀਐਮ ਮੋਦੀ ਨਿਊ ਇੰਡੀਆ ਦੀ ਪ੍ਰਗਤੀ ਦੀ ਕਹਾਣੀ ਨੂੰ ਸਾਂਝਾ ਕਰਨਗੇ। ਦੇਸ਼ ਦੇ ਵਿਕਾਸ ਨੂੰ ਲੈ ਕੇ ਨਵੇਂ ਸਾਲ 'ਚ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਗੱਲ ਕਰਨਗੇ।ਇਸ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਜਵਾਰ, ਬਾਜਰਾ, ਸਾਵਣ, ਕੋਦੋ, ਰਾਗੀ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਗੱਲ ਕਰਨਗੇ। ਪੀਐਮ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਸਾਲ 2023 ਨੂੰ ਮੋਟੇ ਅਨਾਜ ਦਾ ਅੰਤਰਰਾਸ਼ਟਰੀ ਸਾਲ ਐਲਾਨਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਵੀਕਾਰ ਕਰ ਲਿਆ ਸੀ। ਪ੍ਰਧਾਨ ਮੰਤਰੀ ਮੋਦੀ ਦਾ ਭਾਰਤ ਨੂੰ ਮੋਟੇ ਅਨਾਜ ਦੇ ਕੇਂਦਰ ਵਜੋਂ ਵਿਕਸਤ ਕਰਨ ਦਾ ਵਿਜ਼ਨ ਹੈ।