ਨਵੀਂ ਦਿੱਲੀ, 28 ਜਨਵਰੀ, ਦੇਸ਼ ਕਲਿਕ ਬਿਊਰੋ:
ਅੱਜ ਤੋਂ 4 ਦਿਨ ਯਾਨੀ 28 ਤੋਂ 31 ਜਨਵਰੀ ਤੱਕ ਬੈਂਕ ਬੰਦ ਰਹਿਣਗੇ। ਬੈਂਕ ਕਰਮਚਾਰੀ 30 ਅਤੇ 31 ਜਨਵਰੀ ਨੂੰ ਹੜਤਾਲ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਅੱਜ 28 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਅਤੇ 29 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਅਜਿਹੇ 'ਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਸ ਦੌਰਾਨ ਇੰਟਰਨੈੱਟ ਬੈਂਕਿੰਗ ਦੀ ਸਹੂਲਤ ਜਾਰੀ ਰਹੇਗੀ। ਇਸ ਨਾਲ ਲੋਕ ਪੈਸੇ ਦਾ ਲੈਣ-ਦੇਣ ਕਰ ਸਕਣਗੇ।ਹੜਤਾਲ ਬਾਰੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਕਿਹਾ ਕਿ ਬੈਂਕ ਯੂਨੀਅਨਾਂ ਦੇ ਯੂਨੀਅਨ ਫੋਰਮ ਵੱਲੋਂ 30-31 ਜਨਵਰੀ ਨੂੰ ਬੁਲਾਈ ਗਈ ਦੋ-ਰੋਜ਼ਾ ਹੜਤਾਲ ਦਾ ਉਨ੍ਹਾਂ ਦੀ ਸ਼ਾਖਾ ਦੇ ਕੰਮ-ਕਾਜ 'ਤੇ ਅਸਰ ਪੈ ਸਕਦਾ ਹੈ। ਬੈਂਕ ਕਰਮਚਾਰੀਆਂ ਦੀ ਇਸ ਹੜਤਾਲ ਵਿੱਚ ਦੇਸ਼ ਭਰ ਤੋਂ ਬੈਂਕ ਸ਼ਾਖਾਵਾਂ ਦੇ ਕਰਮਚਾਰੀ ਹਿੱਸਾ ਲੈਣ ਜਾ ਰਹੇ ਹਨ।ਬੈਂਕ ਅੱਜ ਸ਼ਨੀਵਾਰ ਤੋਂ ਮੰਗਲਵਾਰ ਤੱਕ ਕੰਮ ਨਹੀਂ ਕਰਨਗੇ। ਇਸ ਕਾਰਨ ਲੋਕਾਂ ਨੂੰ ਪੈਸੇ ਕਢਵਾਉਣ ਲਈ ਏ.ਟੀ.ਐਮ. ‘ਤੇ ਨਿਰਭਰ ਹੋਣਾ ਪਵੇਗਾ।ਅਜਿਹੇ 'ਚ ATM ਤੋਂ ਨਕਦੀ ਕਢਵਾਉਣ 'ਤੇ ਵੀ ਅਸਰ ਪੈ ਸਕਦਾ ਹੈ।